ਨਵੀਂ ਦਿੱਲੀ — ਚੀਨ ਦੀ ਦੂਰ-ਸੰਚਾਰ ਸਾਜ਼ੋ ਸਮਾਨ ਬਣਾਉਣ ਵਾਲੀ ਕੰਪਨੀ ਹੁਆਵੇਈ ਨੇ ਭਾਰਤ ਦੀ ਸਾਂਝੇਦਾਰ ਕੰਪਨੀ ਨਾਲ ਦਸੰਬਰ ਦੇ ਅਖੀਰ ਤੱਕ 5ਜੀ ਅਧਾਰਿਤ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਕੇਂਦਰ ਨੂੰ ਪ੍ਰਸਤਾਵਿਤ ਟਰਾਇਲਾਂ ਲਈ ਕੰਪਨੀ ਨੂੰ ਟੈਸਟ ਸਪੈਕਟਰਮ ਅਲਾਟ ਕਰਨ ਦੀ ਜ਼ਰੂਰਤ ਹੈ।
ਹੂਵੇਈ ਇੰਡੀਆ ਦੇ ਚੀਫ ਐਗਜ਼ੀਕਿਊਟਿਵ ਅਫਸਰ (ਜੇ.ਈ.ਓ.) ਜੈਨ ਚੇਨ ਨੇ ਦੱਸਿਆ,' ਕੰਪਨੀ 5 ਜੀ ਟਰਾਇਲ ਕਰਨ ਵਾਲੀ ਭਾਰਤ 'ਚ ਪਹਿਲੀ ਕੰਪਨੀ ਬਣਨਾ ਚਾਹੁੰਦੀ ਹੈ ਅਤੇ ਉਹ ਟੈਸਟ ਸਪੈਕਟ੍ਰਮ ਦੀ ਵੰਡ ਬਾਰੇ ਡਿਪਾਰਟਮੈਂਟ ਆਫ ਦੂਰਸੰਚਾਰ (ਡੀ.ਓ.ਟੀ.) ਨਾਲ ਜੁੜੀ ਹੋਈ ਹੈ। ਅਸੀਂ ਦੂਰਸੰਚਾਰ ਵਿਭਾਗ ਨੂੰ ਇਕ ਵਿਸਤ੍ਰਿਤ ਪ੍ਰਸਤਾਵ ਦਿੱਤਾ ਹੈ। ਅਸੀਂ ਟਰਾਇਲਾਂ ਲਈ 3,400-3,600 ਮੈਗਾਹਰਟਜ਼ ਬੈਂਡ ਵਿਚ 100 ਮੈਗਾਹਰਟ ਸਪੈਕਟ੍ਰਮ ਮੰਗਿਆ ਹੈ।
ਡੀ.ਓ.ਟੀ. ਨੇ 5 ਜੀ ਐਪਲੀਕੇਸ਼ਨਾਂ ਦੇ ਵਿਕਾਸ ਅਤੇ 5 ਜੀ ਦੇ ਟਰਾਇਲਾਂ ਦਾ ਆਯੋਜਨ ਕਰਨ ਲਈ ਏਰੀਐਕਸਨ, ਨੋਕੀਆ, ਸੈਮਸੰਗ ਅਤੇ ਸਿਸਕੋ ਨਾਲ ਵੀ ਸੰਪਰਕ ਕੀਤਾ ਹੈ। 5 ਜੀ ਦੀ ਵਪਾਰਕ ਰੋਲ-ਆਊਟ 2020 ਵਿਚ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਪਹਿਲਾਂ ਹੀ 5 ਜੀ ਸਪੈਕਟ੍ਰਮ ਲਈ ਰਿਜ਼ਰਵ ਕੀਮਤ ਦੇ ਦਿੱਤੀ ਹੈ ਪਰ ਟੈਲੀਕਾਮ ਅਪਰੇਟਰਾਂਦਾ ਮੰਨਣਾ ਹੈ ਕਿ ਇਹ ਇੰਡਸਟਰੀ ਲਈ ਕੀਮਤ ਬਹੁਤ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਦੂਰਸੰਚਾਰ ਉਪਕਰਣਾਂ ਦੇ ਚੀਨੀ ਨਿਰਮਾਤਾ ਹੂਆਵੇਈ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਉਸਨੂੰ ਭਾਰਤ ਵਿਚ 5ਜੀ ਦੂਰਸੰਚਾਰ ਤਕਨਾਲੋਜੀ ਦੇ ਪ੍ਰੀਖਣ ਲਈ ਭਾਰਤ ਸਰਕਾਰ ਵਲੋਂ ਸੱਦਾ ਮਿਲਿਆ ਹੈ। ਹੂਆਵੇਈ ਇੰਡੀਆ ਦੇ ਸੀ.ਈ.ਓ. ਜੇ ਚੇਨ ਨੇ ਕਿਹਾ,'ਸਾਨੂੰ 27 ਸਤੰਬਰ ਨੂੰ ਭਾਰਤ ਸਰਕਾਰ ਵਲੋਂ ਸਰਕਾਰੀ ਸੱਦਾ ਮਿਲਿਆ ਹੈ। ਅਸੀਂ ਆਪਣਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ ਅਤੇ ਹੁਣ ਵਿਭਾਗ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ।'
ਚੇਨ ਨੇ ਕਿਹਾ,'ਸਾਨੂੰ ਸੁਚਿਤ ਕੀਤਾ ਗਿਆ ਹੈ ਕਿ ਦੂਰਸੰਚਾਰ ਵਿਭਾਗ ਨੇ ਪ੍ਰੀਖਣ ਦੇ ਖੇਤਰ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਸਰਕਾਰ 5 ਜੀ ਪ੍ਰੀਖਣ ਲਈ 100 ਮੈਗਾਹਰਟਜ਼ ਦੇ ਸਪੈਕਟਰਮ ਦੀ ਵੰਡ ਕਰਨਾ ਚਾਹੁੰਦੀ ਹੈ। ਹੂਆਵੇਈ ਨੇ ਦਿੱਲੀ ਅਤੇ ਹੋਰ ਸ਼ਹਿਰਾਂ 'ਚ ਪ੍ਰੀਖਣ ਲਈ ਦਿਲਚਸਪੀ ਦਿਖਾਈ ਹੈ। ਅਸੀਂ ਸੂਬਾ ਸਰਕਾਰਾਂ ਨਾਲ ਵੀ ਕੰਮ ਕਰਨਾ ਚਾਹੁੰਦੇ ਹਾਂ। ਦੂਰਸੰਚਾਰ ਵਿਭਾਗ ਸਟੇਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਰੋਗਿਆ ਸਵਾਮੀ ਜੇ ਪਾਲਰਾਜ ਦੇ ਸੁਝਾਅ 'ਤੇ 5ਜੀ ਐਪਲੀਕੇਸ਼ਨ ਦੇ ਵਿਕਾਸ ਅਤੇ ਪ੍ਰੀਖਣ ਲਈ ਪਹਿਲਾਂ ਹੀ ਐਰਿਕਸਨ, ਨੋਕਿਆ, ਸੈਮਸੰਗ, ਸਿਸਕੋ ਅਤੇ ਐਨਿ.ਈ.ਸੀ. ਨਾਲ ਸੰਪਰਕ ਕਰ ਚੁੱਕੇ ਹਨ।
ਦੀਵਾਲੀ 'ਤੇ ਘੁੰਮਣ ਦਾ ਹੈ ਪਲਾਨ, ਤਾਂ ਸਸਤੇ 'ਚ ਕਰਾ ਸਕਦੇ ਹੋ ਹਵਾਈ ਟਿਕਟ
NEXT STORY