ਨੈਸ਼ਨਲ ਡੈਸਕ- ਰਾਕਾਂਪਾ ਦੇ ਸ਼ਰਦ ਪਵਾਰ (85) ਇਕੱਲੇ ਨਹੀਂ ਹਨ, ਜਿਨ੍ਹਾਂ ਦਾ ਰਾਜ ਸਭਾ ’ਚ ਸਿਆਸੀ ਸਫ਼ਰ ਅਨਿਸ਼ਚਿਤ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਦਾ ਲੰਬਾ ਸੰਸਦੀ ਸਫ਼ਰ ਵੀ ਹੁਣ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਦੇਵਗੌੜਾ (90) ਲਗਾਤਾਰ ਕਿਸੇ ਨਾ ਕਿਸੇ ਸਦਨ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ ਆਪਣੀ ਲੋਕ ਸਭਾ ਸੀਟ ਆਪਣੇ ਪੋਤੇ ਨੂੰ ਦੇ ਦਿੱਤੀ ਸੀ। ਹੁਣ ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਸਿਰਫ਼ 19 ਵਿਧਾਇਕਾਂ ਦੇ ਨਾਲ ਉਨ੍ਹਾਂ ਦੀ ਪਾਰਟੀ ਆਪਣੇ ਦਮ ’ਤੇ ਸੀਟ ਨਹੀਂ ਜਿੱਤ ਸਕਦੀ।
ਰਾਜ ਸਭਾ ਦੀਆਂ 4 ਸੀਟਾਂ ਖਾਲੀ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਭਾਜਪਾ ਦੇ ਸਿਰਫ਼ ਇਕ ਸੀਟ ਜਿੱਤਣ ਦੀ ਸੰਭਾਵਨਾ ਹੈ। ਦੇਵਗੌੜਾ ਰਾਜ ਸਭਾ ’ਚ ਉਦੋਂ ਹੀ ਪਰਤ ਸਕਦੇ ਹਨ ਜੇਕਰ ਭਾਜਪਾ ਆਪਣੀ ਸੀਟ ਜਨਤਾ ਦਲ (ਐੱਸ) ਨੂੰ ਦੇ ਦੇਵੇ ਕਿਉਂਕਿ ਭਾਜਪਾ ਦੇ 2 ਸੰਸਦ ਮੈਂਬਰ ਰਿਟਾਇਰ ਹੋ ਰਹੇ ਹਨ ਅਤੇ ਪਾਰਟੀ ਦੇ ਇਕ ਸੀਟ ਜਿੱਤਣ ਦੀ ਉਮੀਦ ਹੈ, ਇਸ ਲਈ ਇਹ ਮੁਸ਼ਕਲ ਲੱਗਦਾ ਹੈ ਕਿ ਭਾਜਪਾ ਉਹ ਸੀਟ ਦੇਵਗੌੜਾ ਲਈ ਛੱਡੇਗੀ।
ਪਰ ਜਨਤਾ ਦਲ (ਐੱਸ) ਨੇ ਉਮੀਦ ਨਹੀਂ ਛੱਡੀ ਹੈ। ਦੇਵਗੌੜਾ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਨਿੱਜੀ ਸਬੰਧ ਹਨ ਅਤੇ ਜਨਤਾ ਦਲ (ਐੱਸ) ਵੀ ਭਾਜਪਾ ਦੀ ਸਹਿਯੋਗੀ ਪਾਰਟੀ ਹੈ। ਦੇਵਗੌੜਾ ਦੇ ਪੁੱਤਰ ਐੱਚ.ਡੀ. ਕੁਮਾਰਸਵਾਮੀ ਸਰਕਾਰ ਵਿਚ ਭਾਰੀ ਉਦਯੋਗ ਦੇ ਕੇਂਦਰੀ ਕੈਬਨਿਟ ਮੰਤਰੀ ਹਨ ਪਰ ਰਾਜ ਸਭਾ ਸੀਟ ਛੱਡਣਾ ਭਾਜਪਾ ਲਈ ਇਕ ਮੁਸ਼ਕਲ ਫੈਸਲਾ ਹੈ।
ਹਾਲ ਹੀ ’ਚ, ਐੱਚ.ਡੀ. ਦੇਵਗੌੜਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਕੀ ਗੱਲ ਹੋਈ, ਇਹ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜਨਤਾ ਦਲ (ਐੱਸ) ਨੂੰ ਰਾਜ ਸਭਾ ਸੀਟ ਦੇਣ ਦਾ ਮੁੱਦਾ ਉੱਠਿਆ, ਪਰ ਭਾਜਪਾ ਸੂਤਰਾਂ ਨੇ ਇਸ ’ਤੇ ਚੁੱਪੀ ਧਾਰੀ ਹੋਈ ਹੈ।
ਸਾਵਧਾਨ! ਭਲਕੇ ਨਹੀਂ ਮਿਲੇਗੀ Uber ਅਤੇ Ola, ਦੇਸ਼ ਵਿਆਪੀ ਹੜਤਾਲ ਕਰਨਗੇ ਡਰਾਈਵਰ; ਜਾਣੋ ਮਾਮਲਾ
NEXT STORY