ਨਵੀਂ ਦਿੱਲੀ— ਰਵਾਇਤੀ ਉਦਯੋਗ ’ਚ ਤੇਜ਼ੀ ਨਾਲ ਹੋ ਰਹੇ ਡਿਜੀਟਲ ਬਦਲਾਵਾਂ ਕਾਰਨ 62 ਫ਼ੀਸਦੀ ਪੇਸ਼ੇਵਰਾਂ ’ਚ ਨੌਕਰੀ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਲਿੰਕਡਿਨ ਦੀ ਜਾਰੀ ‘ਫਿਊਚਰ ਆਫ ਸਕਿੱਲ-2019’ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤਬਦੀਲੀ ਦੇ ਦੌਰ ’ਚ ਤੇਜ਼ ਰਫ਼ਤਾਰ ਨਾਲ ਬਦਲਦੇ ਹੁਨਰ ਕਾਰਨ ਪੇਸ਼ੇਵਰ ਨੌਕਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਇਹ ਰਿਪੋਰਟ ਆਸਟਰੇਲੀਆ, ਭਾਰਤ, ਜਾਪਾਨ ਅਤੇ ਸਿੰਗਾਪੁਰ ਦੇ 4136 ਕਰਮਚਾਰੀਆਂ ਅਤੇ ਸਿਖਲਾਈ ਤੇ ਵਿਕਾਸ (ਐੱਲ. ਐਂਡ ਡੀ.) ਨਾਲ ਜੁਡ਼ੇ 844 ਪੇਸ਼ੇਵਰਾਂ ਵਿਚਾਲੇ ਸਰਵੇ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸ ਦੇ ਮੁਤਾਬਕ 82 ਫ਼ੀਸਦੀ ਭਾਰਤੀ ਪੇਸ਼ੇਵਰਾਂ ਦਾ ਮੰਨਣਾ ਹੈ ਕਿ ਸਫਲ ਹੋਣ ਲਈ ਜ਼ਰੂਰੀ ਹੁਨਰ ਤੇਜ਼ੀ ਨਾਲ ਬਦਲ ਰਹੇ ਹਨ ਕਿਉਂਕਿ ਵਧਦੇ ਹੁਨਰ ਨਾਲ ਪ੍ਰਤਿਭਾ ਦੀ ਮੰਗ ਹੋਰ ਕਾਰਕਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। ਉਥੇ ਹੀ ਕਰਮਚਾਰੀਆਂ ਅਤੇ ਸਿਖਲਾਈ ਤੇ ਵਿਕਾਸ ਨਾਲ ਜੁਡ਼ੇ ਪੇਸ਼ੇਵਰ ਸਿੱਖਣ ਦੀ ਪ੍ਰਕਿਰਿਆ ਨੂੰ ਜ਼ਰੂਰੀ ਮੰਨਦੇ ਹਨ।
ਸਰਵੇ ਰਿਪੋਰਟ ਮੁਤਾਬਕ 60 ਫ਼ੀਸਦੀ ਭਾਰਤੀ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਸਿਖਲਾਈ ਅਤੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ’ਚ ਸਮਾਂ ਸਭ ਤੋਂ ਮਹੱਤਵਪੂਰਨ ਅੜਿੱਕਾ ਹੈ। ਉਥੇ ਹੀ 37 ਫ਼ੀਸਦੀ ਦਾ ਮੰਨਣਾ ਹੈ ਕਿ ਲਾਗਤ ਇਕ ਅਜਿਹਾ ਕਾਰਕ ਹੈ, ਜੋ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਰਸਤੇ ’ਚ ਵੱਡੀ ਰੁਕਾਵਟ ਹੈ।
ਅਡਾਨੀ ਗ੍ਰੀਨ ਨੂੰ SECI ਤੋਂ 130 ਮੈਗਾਵਾਟ ਪਵਨ ਊਰਜਾ ਪ੍ਰੋਜੈਕਟ ਹਾਸਲ
NEXT STORY