ਜਲੰਧਰ (ਸ਼ੋਰੀ)–ਜੇਕਰ ਤੁਸੀਂ ਆਪਣੀ ਗੱਡੀ ਦੇ ਸ਼ੀਸ਼ੇ ਕਾਲੇ ਕਰਕੇ ਅਤੇ ਗੱਡੀ ਨੂੰ ਮੋਡੀਫਾਈਡ ਕਰਵਾ ਕੇ ਉੱਚੀ ਆਵਾਜ਼ ਵਿਚ ਗਾਣੇ ਸੁਣ ਕੇ ਮਹਾਨਗਰ ਦੀਆਂ ਸੜਕਾਂ ’ਤੇ ਘੁੰਮਣ ਦੇ ਸ਼ੌਕੀਨ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ ਕਿਉਂਕਿ ਹੁਣ ਟ੍ਰੈਫਿਕ ਪੁਲਸ ਦੀ ਅਜਿਹੀਆਂ ਗੱਡੀਆਂ ’ਤੇ ਤਿੱਖੀ ਨਜ਼ਰ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਵਿਦਾਸ ਚੌਂਕ ’ਚ ਲਗਭਗ 11 ਵਜੇ ਕਾਲੀ ਫਿਲਮ ਲਾ ਕੇ ਮੋਡੀਫਾਈਡ ਥਾਰ ’ਤੇ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਲੰਘ ਰਹੀ ਇਕ ਥਾਰ ਗੱਡੀ ਨੂੰ ਟ੍ਰੈਫਿਕ ਪੁਲਸ ਨੇ ਰੋਕਿਆ। ਟ੍ਰੈਫਿਕ ਇੰਚਾਰਜ ਜ਼ੋਨ-3 ਸੁਖਜਿੰਦਰ ਸਿੰਘ ਗੁਡਾਨੀ ਨੇ ਕਿਸੇ ਦੀ ਨਹੀਂ ਸੁਣੀ ਅਤੇ ਨਿਯਮਾਂ ਤਹਿਤ ਕਾਰਵਾਈ ਕਰਕੇ ਥਾਰ ਦਾ ਚਲਾਨ ਕੱਟਿਆ ਤੇ ਜ਼ਬਤ ਕਰ ਲਈ।
ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਥਾਰ ਗੱਡੀ ਦੇ ਸਾਰੇ ਸ਼ੀਸ਼ੇ ਕਾਲੀ ਫਿਲਮ ਲਾ ਕੇ ਕਾਲੇ ਕੀਤੇ ਗਏ ਸਨ। ਗੱਡੀ ਵਿਚ ਵੱਡਾ ਬੂਫਰ ਵੀ ਪਿਆ ਸੀ, ਜਿਸ ’ਤੇ ਗਾਣੇ ਇੰਨੀ ਉੱਚੀ ਵੱਜ ਰਹੇ ਸਨ ਕਿ ਆਵਾਜ਼ ਪ੍ਰਦੂਸ਼ਣ ਫੈਲ ਰਿਹਾ ਸੀ। ਥਾਰ ਗੱਡੀ ਦੇ ਟਾਇਰ ਵੀ ਮੋਡੀਫਾਈਡ ਕਰ ਕੇ ਵੱਡੇ ਲਾਏ ਗਏ ਸਨ। ਥਾਰ ਗੱਡੀ ਵਿਚ ਫੌਗ ਲਾਈਟਾਂ ਵੀ ਲਾਈਆਂ ਹੋਈਆਂ ਸਨ। ਇੰਚਾਰਜ ਸੁਖਜਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਭਵਿੱਖ ਵਿਚ ਵੀ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਮੰਤਰੀ ਮੁਰਲੀਧਰ ਮੋਹਲ ਵਲੋਂ ਮੋਗਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਜਾਣੋ ਕੀ ਬੋਲੇ
NEXT STORY