ਨਵੀਂ ਦਿੱਲੀ (ਭਾਸ਼ਾ) – ਕੇਂਦਰ ਸਰਕਾਰ ਲਈ ਅੱਜ ਇਕ ਚੰਗੀ ਖਬਰ ਆਈ। ਚਾਲੂ ਮਾਲੀ ਸਾਲ 2024-25 ’ਚ 10 ਅਕਤੂਬਰ ਤੱਕ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ’ਚ 18.3 ਫੀਸਦੀ ਦਾ ਬੰਪਰ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ 11.25 ਲੱਖ ਕਰੋੜ ਰੁਪਏ ਹੋ ਗਈ।
ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ 1 ਅਪ੍ਰੈਲ 2024 ਤੋਂ ਲੈ ਕੇ 10 ਅਕਤੂਬਰ 2024 ਤੱਕ ਸਰਕਾਰ ਨੇ 11.25 ਲੱਖ ਕਰੋੜ ਰੁਪਏ ਦਾ ਨੈੱਟ ਡਾਇਰੈਕਟ ਟੈਕਸ ਇਕੱਠਾ ਕੀਤਾ।
5.98 ਲੱਖ ਕਰੋੜ ਰੁਪਏ ਦਾ ਪਰਸਨਲ ਇਨਕਮ ਟੈਕਸ ਸ਼ਾਮਲ
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 11.25 ਲੱਖ ਕਰੋੜ ਰੁਪਏ ਦੀ ਇਸ ਕੁਲੈਕਸ਼ਨ ’ਚ 5.98 ਲੱਖ ਕਰੋੜ ਰੁਪਏ ਦੀ ਪਰਸਨਲ ਇਨਕਮ ਟੈਕਸ ਕੁਲੈਕਸ਼ਨ ਅਤੇ 4.94 ਲੱਖ ਕਰੋੜ ਰੁਪਏ ਦੀ ਕਾਰਪੋਰੇਟ ਟੈਕਸ ਕੁਲੈਕਸ਼ਨ ਸ਼ਾਮਲ ਹੈ।
ਇਸ ਦੌਰਾਨ ਸਕਿਓਰਟੀਜ਼ ਟ੍ਰਾਂਜ਼ੈਕਸ਼ਨ ਟੈਕਸ (ਐੱਸ. ਟੀ. ਟੀ.) 30,630 ਕਰੋੜ ਰੁਪਏ ਰਿਹਾ ਜਦਕਿ ਹੋਰ ਟੈਕਸਾਂ (ਇਕਵਲਾਈਜ਼ੇਸ਼ਨ ਫੀਸ ਅਤੇ ਗਿਫਟ ਟੈਕਸ ਸਮੇਤ) ਤੋਂ 2,150 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਹੈ।
ਪਿਛਲੇ ਸਾਲ ਹੋਈ ਸੀ 9.51 ਲੱਖ ਕਰੋੜ ਰੁਪਏ ਦੀ ਡਾਇਰੈਕਟ ਟੈਕਸ ਕੁਲੈਕਸ਼ਨ
ਕੇਂਦਰ ਸਰਕਾਰ ਦੇ ਇਨਕਮ ਟੈਕਸ ਵਿਭਾਗ ਨੇ ਇਕ ਸਾਲ ਪਹਿਲਾਂ ਇਸੇ ਮਿਆਦ ਦੌਰਾਨ ਭਾਵ 1 ਅਪ੍ਰੈਲ 2023 ਤੋਂ 10 ਅਕਤੂਬਰ 2023 ਤੱਕ ਕੁੱਲ 9.52 ਲੱਖ ਕਰੋੜ ਰੁਪਏ ਦੀ ਡਾਇਰੈਕਟ ਟੈਕਸ ਕੁਲੈਕਸ਼ਨ ਕੀਤੀ ਸੀ। ਅੰਕੜਿਆਂ ’ਚ ਦੱਸਿਆ ਗਿਆ ਕਿ 1 ਅਪ੍ਰੈਲ ਤੋਂ 10 ਅਕਤੂਬਰ ਦੇ ਵਿਚਾਲੇ 2.31 ਲੱਖ ਕਰੋੜ ਰੁਪਏ ਦਾ ਰਿਫੰਡ ਵੀ ਜਾਰੀ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ’ਚ 46 ਫੀਸਦੀ ਵੱਧ ਹੈ।
ਗ੍ਰਾਸ ਬੇਸਿਸ ’ਤੇ ਡਾਇਰੈਕਟ ਟੈਕਸ ਕੁਲੈਕਸ਼ਨ ’ਚ 22.3 ਫੀਸਦੀ ਦਾ ਵਾਧਾ
ਇਸ ਦੌਰਾਨ ਸਰਕਾਰ ਦੀ ਗ੍ਰਾਸ ਬੇਸਿਸ ’ਤੇ ਡਾਇਰੈਕਟ ਟੈਕਸ ਕੁਲੈਕਸ਼ਨ 22.3 ਫੀਸਦੀ ਦੇ ਵਾਧੇ ਨਾਲ 13.57 ਲੱਖ ਕਰੋੜ ਰੁਪਏ ਹੋ ਗਈ। ਇਸ ਕੁਲੈਕਸ਼ਨ ’ਚ 7.13 ਲੱਖ ਕਰੋੜ ਰੁਪਏ ਦਾ ਪੀ. ਆਈ. ਟੀ. (ਨਿੱਜੀ ਆਮਦਨ ਕਰ) ਅਤੇ 6.11 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਟੈਕਸ ਸ਼ਾਮਲ ਹੈ। ਦੱਸ ਦੇਈਏ ਕਿ ਸਰਕਾਰ ਨੇ ਚਾਲੂ ਮਾਲੀ ਸਾਲ ’ਚ ਡਾਇਰੈਕਟ ਟੈਕਸ ਤੋਂ 22.07 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ।
IPO ਲਈ ਤਿਆਰ ਹੈ OYO, ਚੋਟੀ ਦੀ ਅਗਵਾਈ 'ਚ ਕੀਤਾ ਵੱਡਾ ਬਦਲਾਅ
NEXT STORY