ਇੰਦੌਰ (ਭਾਸ਼ਾ) - ਇੰਦੌਰ ’ਚ ਸੰਕਟ ’ਚੋਂ ਲੰਘ ਰਹੀ ਪੇ-ਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) ਦੇ ਇਕ ਮੁਲਾਜ਼ਮ ਗੌਰਵ ਗੁਪਤਾ (35) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਮ੍ਰਿਤਕ ਗੌਰਵ ਗੁਪਤਾ ਇਦੌਰ ਵਿਚ ਫੀਲਡ ਮੈਨੇਜਰ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ ਅਤੇ ਆਪਣੀ ਨੌਕਰੀ ਖੁੱਸਣ ਦੇ ਡਰ ਕਾਰਨ ਪਿਛਲੇ ਕੁਝ ਦਿਨਾਂ ਤੋਂ ਟੈਨਸ਼ਨ ’ਚ ਸੀ।
ਇਹ ਵੀ ਪੜ੍ਹੋ : WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ
ਗੌਰਵ ਦੇ ਵਿਆਹ ਨੂੰ ਲਗਭਗ ਅੱਠ ਸਾਲ ਹੋ ਗਏ ਸਨ, ਉਹ ਆਪਣੇ ਪਿੱਛੇ ਪਤਨੀ ਮੋਹਿਨੀ ਅਤੇ ਉਨ੍ਹਾਂ ਦੀਆਂ ਸੱਤ ਅਤੇ ਡੇਢ ਸਾਲ ਦੀਆਂ ਦੋ ਧੀਆਂ ਛੱਡ ਗਏ ਹਨ। ਅਧਿਕਾਰੀ ਫਿਲਹਾਲ ਮੌਕੇ 'ਤੇ ਮਿਲੇ ਖੁਦਕੁਸ਼ੀ ਨੋਟ ਦੀ ਜਾਂਚ ਕਰ ਰਹੇ ਹਨ ਤਾਂ ਜੋ ਉਸਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਸਮਝਣ ਵਿੱਚ ਮਦਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ : Big Breaking : ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਲਾਰੈਂਸ ਦਾ ਆ ਰਿਹੈ ਨਾਂ(Video)
ਭਾਰਤੀ ਰਿਜ਼ਰਵ ਬੈਂਕ ਨੇ 31 ਜਨਵਰੀ ਨੂੰ ਇਕ ਹੁਕਮ ਜਾਰੀ ਕਰ ਕੇ ਪੇ-ਟੀਐੱਮ ਪੇਮੈਂਟਸ ਬੈਂਕ ਲਿਮਟਿਡ ਨੂੰ 29 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਨੂੰ ਬੰਦ ਕਰਨ ਲਈ ਕਿਹਾ ਸੀ। ਕੇਂਦਰੀ ਬੈਂਕ ਨੇ ਹੁਣ ਇਸ ਦੀ ਸਮਾਂ ਹੱਦ 15 ਮਾਰਚ ਤੱਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟਾਰਟਅੱਪ ਨਵੇਂ ਭਾਰਤ ਦੀ ਬਣਨਗੇ ਰੀੜ੍ਹ ਦੀ ਹੱਡੀ, ਇਹ ਸਾਡਾ ਸਮਾਂ ਹੈ: ਗੋਇਲ
NEXT STORY