ਨਵੀਂ ਦਿੱਲੀ- ਵਧਦੀਆਂ ਵਿਆਜ ਦਰਾਂ ਅਤੇ ਮਹਿੰਗਾਈ ਦੇ ਵਿਚਾਲੇ ਭਾਰਤੀ ਉਪਭੋਕਤਾ ਖਰਚ ਕਰਨ ਨੂੰ ਤਿਆਰ ਹਨ। ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕੋਨਮੀ (ਸੀ.ਐੱਮ.ਆਈ.ਈ.) ਦੇ ਮੁਤਾਬਕ 26 ਮਾਰਚ ਨੂੰ ਖਤਮ ਹਫ਼ਤੇ 'ਚ ਕੰਜ਼ਿਊਮਰ ਸੈਂਟੀਮੈਂਟ 'ਚ ਰਿਕਾਰਡ 6.7 ਫ਼ੀਸਦੀ ਦਾ ਉਛਾਲ ਆਇਆ। ਇਸ 'ਚ ਪੇਂਡੂਆਂ ਦੇ ਵਧਦੇ ਆਤਮਵਿਸ਼ਵਾਸ ਦੀ ਵੱਡੀ ਭੂਮਿਕਾ ਹੈ। ਪੇਂਡੂ ਇਲਾਕਿਆਂ 'ਚ ਸੀ.ਐੱਮ.ਆਈ.ਆਈ ਦੇ ਇੰਡੈਕਸ ਆਫ ਕੰਜ਼ਿਊਮਰ ਸੈਂਟੀਮੈਂਟਸ (ਆਈ.ਸੀ.ਈ.) 'ਚ 12.3 ਫ਼ੀਸਦੀ ਦਾ ਵਾਧਾ ਹੋਇਆ, ਜਦਕਿ ਸ਼ਹਿਰੀ ਸੈਂਟੀਮੈਂਟ 'ਚ 2 ਫ਼ੀਸਦੀ ਦੀ ਗਿਰਾਵਟ ਆਈ ਹੈ। ਇਹ ਵਾਧਾ ਅਸਾਧਾਰਨ ਹੈ। ਆਮ ਤੌਰ 'ਤੇ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਹਫ਼ਤੇ ਭਰ 'ਚ 1 ਫ਼ੀਸਦੀ ਤੋਂ ਘੱਟ ਮੂਵ ਕਰਦਾ ਹੈ। ਇਸ ਦਾ 60 ਹਫ਼ਤਿਆਂ ਦਾ ਔਸਤ 0.86 ਫ਼ੀਸਦੀ ਹੈ। ਸਾਲ ਭਰ 'ਚ ਆਈ.ਸੀ.ਐੱਸ. ਸਿਰਫ਼ ਦੋ ਸਾਲ 6.7 ਫ਼ੀਸਦੀ ਤੋਂ ਜ਼ਿਆਦਾ ਉਛਲਿਆ ਹੈ।
ਇਹ ਵੀ ਪੜ੍ਹੋ-GST ਨਾਲ ਭਰਿਆ ਸਰਕਾਰੀ ਖਜ਼ਾਨਾ, ਇਸ ਸਾਲ 18 ਲੱਖ ਕਰੋੜ ਦਾ ਕਲੈਕਸ਼ਨ!
ਲਗਾਤਾਰ ਤੀਜੇ ਮਹੀਨੇ ਕੰਜ਼ਿਊਮਰ ਸੈਂਟੀਮੈਂਟ ਵਧਿਆ
ਮਾਰਚ 'ਚ ਲਗਾਤਾਰ ਤੀਜੇ ਮਹੀਨੇ ਕੰਜ਼ਿਊਮਰ ਸੈਂਟੀਮੈਂਟ ਸੁਧਰਿਆ ਹੈ। ਫਰਵਰੀ ਦੀ ਤੁਲਨਾ 'ਚ ਮਾਰਚ 'ਚ ਕੰਜ਼ਿਊਮਰ ਸੈਂਟੀਮੈਂਟ 0.8 ਫ਼ੀਸਦੀ ਵਧਿਆ।
ਫਰਵਰੀ ਤੱਕ 12 ਮਹੀਨਿਆਂ 'ਚ ਆਈ.ਸੀ.ਐੱਸ 'ਚ ਉਛਾਲ ਦੇ ਸ਼੍ਰੇਅ ਸਮਰਿਧ ਪਰਿਵਾਰਾਂ ਦੇ ਸੈਂਟੀਮੈਂਟ 'ਚ ਨਿਰੰਤਰ ਸੁਧਾਰ ਹੋ ਜਾਂਦਾ ਹੈ। ਵੈਸੇ ਹਾਲ ਦੇ ਮਹੀਨਿਆਂ 'ਚ ਮਾਮੂਲੀ ਆਮਦਨ ਵਾਲੇ ਪਰਿਵਾਰਾਂ ਦੇ ਸੈਂਟੀਮੈਂਟ 'ਚ ਵੀ ਕਾਫ਼ੀ ਸੁਧਾਰ ਹੋਇਆ ਹੈ।
ਕੰਜ਼ਿਊਮਰ ਐਕਸਪੈਕਟੇਸ਼ਨ ਇੰਡੈਕਸ 84 ਫ਼ੀਸਦੀ ਚੜ੍ਹਿਆ
ਸੀ.ਐੱਮ.ਆਈ.ਈ. ਦੇ ਮੁਤਾਬਕ ਜ਼ਿਆਦਾ ਆਮਦਨ ਵਾਲੇ ਉਪਭੋਕਤਾਵਾਂ ਦੀ ਭਵਿੱਖ ਨੂੰ ਲੈ ਕੇ ਉਮੀਦ 'ਚ ਵੀ ਕਾਫ਼ੀ ਸੁਧਾਰ ਹੋਇਆ ਹੈ। ਫਰਵਰੀ 2022 ਦੀ ਤੁਲਨਾ 'ਚ ਕੰਜ਼ਿਊਮਰ ਐਕਸਪੈਕਟੇਸ਼ਨ ਇੰਡੈਕਸ 84 ਫ਼ੀਸਦੀ ਚੜ੍ਹਿਆ, ਜਦਕਿ ਓਵਰਆਲ ਆਈ.ਸੀ.ਐੱਸ. 'ਚ 40 ਫ਼ੀਸਦੀ ਅਤੇ ਮਾਧਿਅਮ ਆਮਦਨ ਵਰਗ 'ਚ 32 ਫ਼ੀਸਦੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਹਾਈ ਇਨਕਮ ਪਰਿਵਾਰ ਦੇ ਕੰਜ਼ਿਊਮਰ ਸੈਂਟੀਮੈਂਟ 'ਚ ਸਭ ਤੋਂ ਜਿਆਦਾ ਉਛਾਲ
ਮਹੀਨਾ
|
1-2 ਲੱਖ |
2-5 ਲੱਖ |
1-10 ਲੱਖ |
ਫਰਵਰੀ-22 |
58.1 |
62.3 |
52.6 |
ਮਾਰਚ-22 |
59.1 |
65.0 |
58.8 |
ਅਪ੍ਰੈਲ-22 |
60.3 |
67.4 |
60.2 |
ਮਈ-22 |
58.4 |
69.0 |
71.0 |
ਜੂਨ-22 |
60.0 |
68.1 |
75.5 |
ਜੁਲਾਈ-22 |
65.5 |
70.8 |
75.5 |
ਅਗਸਤ-22 |
62.6 |
73.5 |
74.9 |
ਸਤੰਬਰ-22 |
68.6 |
76.6 |
81.6 |
ਅਕਤੂਬਰ-22 |
73.3 |
80.4 |
87.4 |
ਨਵੰਬਰ-22 |
73.5 |
78.2 |
83.2 |
ਦਸੰਬਰ-22 |
70.5 |
77.7 |
85.5 |
ਜਨਵਰੀ-23 |
75.4 |
80.3 |
90.9 |
ਫਰਵਰੀ-23 |
81.5 |
82.3 |
95.1 |
ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਰਕਾਰ ਨੇ ਨਵੀਂ ਵਿਦੇਸ਼ ਵਪਾਰ ਪਾਲਸੀ ਦਾ ਕੀਤਾ ਐਲਾਨ, 5 ਪੁਆਇੰਟ 'ਚ ਜਾਣੋ ਸਭ ਕੁਝ
NEXT STORY