ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਤੇਜ਼ੀ ਦੇ ਬਾਵਜੂਦ ਡਾਲਰ ਦੀ ਤੁਲਨਾ 'ਚ ਰੁਪਏ 'ਚ ਆਈ ਮਜ਼ਬੂਤੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 25 ਰੁਪਏ ਦੀ ਮਾਮੂਲੀ ਗਿਰਾਵਟ ਨਾਲ 30,225 ਰੁਪਏ ਪ੍ਰਤੀ ਦੱਸ ਗ੍ਰਾਮ ਰਹਿ ਗਿਆ। ਪੀਲੀ ਧਾਤੂ ਪੰਜ ਕਾਰੋਬਾਰੀ ਦਿਵਸ ਦੀ ਤੇਜ਼ੀ ਤੋਂ ਬਾਅਦ ਫਿਸਲਿਆ ਹੈ। ਉਧਰ ਚਾਂਦੀ ਲਗਾਤਾਰ ਛੇਵੇਂ ਦਿਨ ਮਜ਼ਬੂਤ ਹੋਈ ਹੈ। ਇਹ 200 ਰੁਪਏ ਚਮਕ ਕੇ ਇਕ ਮਹੀਨੇ ਦੇ ਉੁੱਚਤਮ ਪੱਧਰ 39,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਛੇ ਦਿਨ ਚਾਂਦੀ ਦੀ ਕੀਮਤ 1,480 ਰੁਪਏ ਵਧ ਚੁੱਕੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਿਰ 2.85 ਡਾਲਰ ਚੜ੍ਹ ਕੇ 1,296.55 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਹ ਇਕ ਮਹੀਨੇ ਦਾ ਉੱਚਤਮ ਪੱਧਰ ਹੈ। ਫਰਵਰੀ ਦਾ ਅਮਰੀਕਾ ਸੋਨਾ ਵਾਅਦਾ ਵੀ 1.40 ਡਾਲਰ ਦੀ ਮਜ਼ਬੂਤੀ ਦੇ ਨਾਲ 1,298.60 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਚਾਂਦੀ ਹਾਜ਼ਿਰ 0.05 ਡਾਲਰ ਦੀ ਛਲਾਂਗ ਲਗਾ ਕੇ 16.86 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਿਕੀ।
ਸ਼ੇਅਰ ਬਾਜ਼ਾਰ:30050 ਦੇ 'ਤੇ ਬੰਦ, ਨਿਫਟੀ 10530 ਦੇ ਪਾਰ
NEXT STORY