ਨਵੀਂ ਦਿੱਲੀ - ਓਡੀਸ਼ਾ ਦੇ ਢੇਂਕਨਾਲ ਇਲਾਕੇ ਦੇ ਮੇਰਾਮੰਡਲੀ ਸਥਿਤ ਟਾਟਾ ਸਟੀਲ ਪਲਾਂਟ 'ਚ ਵੱਡਾ ਹਾਦਸਾ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਦੁਪਿਹਰ ਸਮੇਂ ਲਗਭਗ 2 ਵਜੇ ਬੀ.ਐਫ.ਪੀ.ਪੀ.2 ਪਾਵਰ ਪਲਾਂਟ ਵਿੱਚ ਬਾਇਲਰ ਤੋਂ ਭਾਫ਼ ਲੈ ਕੇ ਜਾ ਰਹੀ ਪਾਈਪ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਭਾਫ਼ ਲੀਕ ਹੋ ਗਈ। ਗ਼ਰਮ ਭਾਫ਼ ਕਾਰਨ 19 ਦੇ ਕਰੀਬ ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਸਾਰੇ ਜ਼ਖਮੀਆਂ ਨੂੰ ਤੁਰੰਤ ਕਟਕ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਘਟਨਾ ਬਾਰੇ ਟਾਟਾ ਸਟੀਲ ਵੱਲੋਂ ਦਿੱਤੇ ਗਏ ਅਧਿਕਾਰਤ ਬਿਆਨ ਵਿੱਚ ਜ਼ਖਮੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਇਹ ਘਟਨਾ ਜਾਂਚ ਦਾ ਕੰਮ ਅਤੇ ਸਾਈਟ 'ਤੇ ਕੰਮ ਕਰ ਰਹੇ ਕੁਝ ਲੋਕ ਨਾਲ ਵਾਪਰੀ ਹੈ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ, ਸਾਰੀਆਂ ਐਮਰਜੈਂਸੀ ਪ੍ਰੋਟੋਕੋਲ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Forbes Global 2000 list : ਸੂਚੀ 'ਚ ਭਾਰਤ ਦੀਆਂ 55 ਕੰਪਨੀਆਂ... ਜਾਣੋ ਕਿਹੜੇ ਨੰਬਰ 'ਤੇ ਹਨ ਮੁਕੇਸ਼ ਅੰਬਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਈ 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 13.54 ਫ਼ੀਸਦੀ ਵਧ ਕੇ 3,34,247 ਯੂਨਿਟ ਰਹੀ : ਸਿਆਮ
NEXT STORY