ਮੁੰਬਈ (ਭਾਸ਼ਾ) - ਅਡਾਨੀ ਸਮੂਹ ਦੀ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ ’ਚ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ਹਿਰ ’ਚ 2 ਨਵੀਆਂ ਟਰਾਂਸਮਿਸ਼ਨ ਲਾਈਨ ਬਣਾਉਣ ਲਈ 2,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰ ਰਹੀ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ 2027 ਤੱਕ ਸ਼ਹਿਰ ਲਈ ਜ਼ਰੂਰੀ ਬਿਜਲੀ ਦਾ 60 ਫੀਸਦੀ ਨਵਿਆਉਣਯੋਗ ਊਰਜਾ ਤੋਂ ਪ੍ਰਾਪਤ ਕਰ ਕੇ ਉਸ ਨੂੰ ਜ਼ਿਆਦਾ ਹਰਿਤ ਬਣਾਉਣ ਦੀ ਦਿਸ਼ਾ ’ਚ ਇਕ ਕਦਮ ਹੈ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਇਨ੍ਹਾਂ 2 ਨਵੀਆਂ ਟਰਾਂਸਮਿਸ਼ਨ ਲਾਈਨ ’ਚ ਮੇਗਾਲੋਪੋਲਿਸ ਦੇ ਉੱਤਰਪੂਰਬੀ ਉਪਨਗਰ ’ਚ 84 ਸੀ. ਕੇ. ਐੱਮ. ਖਾਰਘਰ (ਨਵੀ ਮੁੰਬਈ ’ਚ) ਵਿਖਰੋਲੀ ਲਾਈਨ ਅਤੇ ਠਾਣੇ-ਆਰੇ ਕਾਲੋਨੀ ਲਾਈਨ ਸ਼ਾਮਿਲ ਹਨ। ਵਿਖਰੋਲੀ ਲਾਈਨ 2025 ਤੱਕ ਤਿਆਰ ਹੋ ਜਾਵੇਗੀ। ਨਾਂ ਨਾ ਛਾਪਣ ਦੀ ਸ਼ਰਤ ’ਤੇ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਮੀਦ ਹੈ ਕਿ ਇਸ ਸਾਲ ਅਕਤੂਬਰ ਤੋਂ ਯੋਜਨਾ ’ਤੇ ਕੰਮ ਸ਼ੁਰੂ ਹੋ ਜਾਵੇਗਾ। ਠਾਣੇ ਲਾਈਨ ’ਤੇ ਕੰਮ ਪਹਿਲੀ ਲਾਈਨ ਤੋਂ ਬਾਅਦ ਸ਼ੁਰੂ ਹੋਵੇਗਾ ਅਤੇ 2027 ’ਚ ਇਹ ਚਾਲੂ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ
ਕੰਪਨੀ ਆਪਣੀ ਮੂਲ ਕੰਪਨੀ ਅਡਾਨੀ ਟਰਾਂਸਮਿਸ਼ਨ ਦੀਆਂ ਯੋਜਨਾਵਾਂ ਜ਼ਰੀਏ ਅੰਤਰਰਾਸ਼ਟਰੀ ਕਰਜ਼ਦਾਤਿਆਂ ਤੋਂ 1,700 ਕਰੋਡ਼ ਰੁਪਏ ਦਾ ਕਰਜ਼ਾ ਹਾਸਲ ਕਰਨ ’ਚ ਪਿਛਲੇ ਹਫਤੇ ਸਫਲ ਰਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ 2,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰਨਗੇ, ਜਿਸ ’ਚੋਂ 1,700 ਕਰੋਡ਼ ਰੁਪਏ ਫੰਡ ਕੀਤੇ ਕਰਜ਼ੇ ਹੋਣਗੇ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਆਈ ਤੇਜ਼ੀ, ਨਿਫਟੀ 45 ਅੰਕ ਵਧਿਆ
NEXT STORY