ਨਵੀਂ ਦਿੱਲੀ - ਜਦੋਂ ਵੀ ਤੁਹਾਡੇ ਹੋਮ ਲੋਨ 'ਤੇ ਬੈਂਕ ਦੁਆਰਾ ਵਿਆਜ ਦਰਾਂ ਰੀਸੈੱਟ ਕੀਤੀਆਂ ਜਾਣ ਰਹੀਆਂ ਹੋਣ ਤਾਂ ਤੁਸੀਂ ਆਪਣੇ ਬੈਂਕ ਨੂੰ ਫਲੋਟਿੰਗ ਦਰ ਦੀ ਬਜਾਏ ਇੱਕ ਸਥਿਰ ਦਰ ਦੀ ਮੰਗ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਗਾਹਕਾਂ ਨੂੰ ਨਾ ਸਿਰਫ ਘਰੇਲੂ ਕਰਜ਼ਿਆਂ 'ਤੇ ਸਗੋਂ ਕਿਸੇ ਵੀ ਕਿਸਮ ਦੇ ਪ੍ਰਚੂਨ ਕਰਜ਼ੇ 'ਤੇ ਵੀ ਵਿਆਜ ਦੀ ਇੱਕ ਨਿਸ਼ਚਿਤ ਦਰ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਹੈ। ਪਰ ਗਾਹਕ ਘੱਟ ਹੀ ਇਸਦੀ ਤੁਰੰਤ ਚੋਣ ਕਰਦੇ ਹਨ ਕਿਉਂਕਿ ਸਥਿਰ ਵਿਆਜ ਦਰਾਂ ਆਮ ਤੌਰ 'ਤੇ ਫਲੋਟਿੰਗ ਦਰਾਂ ਨਾਲੋਂ ਵੱਧ ਹੁੰਦੀਆਂ ਹਨ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਨੂੰ ਕਿਹਾ ਹੈ ਕਿ ਵਿਆਜ ਦਰਾਂ ਨਵੇਂ ਸਿਰੇ ਤੋਂ ਤੈਅ ਕਰਦੇ ਸਮੇਂ ਉਹ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਵਿਆਜ ਦੀ ਨਿਸ਼ਚਿਤ (ਫਿਕਸਡ) ਦਰ ਚੁਣਨ ਦਾ ਬਦਲ ਮੁਹੱਈਆ ਕਰਵਾਉਣ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਅਜਿਹਾ ਦੇਖਣ ’ਚ ਆਇਆ ਹੈ ਕਿ ਵਿਆਜ ਦਰ ਵਧਣ ’ਤੇ ਕਰਜ਼ੇ ਦੀ ਮਿਆਦ ਜਾਂ ਮਾਸਿਕ ਕਿਸ਼ਤ (ਈ. ਐੱਮ. ਆਈ.) ਵਧਾ ਦਿੱਤੀ ਜਾਂਦੀ ਹੈ ਅਤੇ ਗਾਹਕਾਂ ਨੂੰ ਇਸ ਬਾਰੇ ਸਹੀ ਤਰੀਕੇ ਨਾਲ ਸੂਚਿਤ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਸਹਿਮਤੀ ਲਈ ਜਾਂਦੀ ਹੈ। ਇਸ ਚਿੰਤਾ ਨੂੰ ਦੂਰ ਕਰਨ ਲਈ ਰਿਜ਼ਰਵ ਬੈਂਕ ਨੇ ਆਪਣੇ ਨਿਯਮ ਦੇ ਘੇਰੇ ’ਚ ਆਉਣ ਵਾਲੀਆਂ ਇਕਾਈਆਂ ਨੂੰ ਇਕ ਉਚਿੱਤ ਨੀਤੀਗਤ ਢਾਂਚਾ ਬਣਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ : Apple ਜਲਦ ਲਾਂਚ ਕਰੇਗਾ iPhone 15 ਸੀਰੀਜ਼, ਫਾਸਟ ਚਾਰਜਿੰਗ ਸਪੀਡ ਸਣੇ ਮਿਲਣਗੀਆਂ ਇਹ ਖ਼ਾਸ ਵਿਸ਼ੇਸ਼ਤਾਵਾਂ
ਰਿਜ਼ਰਵ ਬੈਂਕ ਨੇ ਕਿਹਾ ਕਿ ਕਰਜ਼ੇ ਦੀ ਮਨਜ਼ੂਰੀ ਦੇ ਸਮੇਂ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਸਪੱਸ਼ਟ ਤੌਰ ’ਤੇ ਦੱਸਣਾ ਚਾਹੀਦਾ ਹੈ ਕਿ ਮਿਆਰੀ ਵਿਆਜ ਦਰ ’ਚ ਬਦਲਾਅ ਦੀ ਸਥਿਤੀ ’ਚ ਈ. ਐੱਮ. ਆਈ. ਜਾਂ ਕਰਜ਼ੇ ਦੀ ਮਿਆਦ ’ਤੇ ਕੀ ਪ੍ਰਭਾਵ ਪੈ ਸਕਦਾ ਹੈ। ਈ. ਐੱਮ. ਆਈ. ਜਾਂ ਕਰਜ਼ੇ ਦੀ ਮਿਆਦ ਵਧਣ ਦੀ ਸੂਚਨਾ ਉਚਿੱਤ ਮਾਧਿਅਮ ਰਾਹੀਂ ਤੁਰੰਤ ਗਾਹਕ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਵਿਆਜ ਦਰਾਂ ਨੂੰ ਨਵੇਂ ਸਿਰੇ ਤੋਂ ਤੈਅ ਕਰਦੇ ਸਮੇਂ ਬੈਂਕ ਗਾਹਕਾਂ ਨੂੰ ਨਿਸ਼ਚਿਤ ਵਿਆਜ ਦਰ ਨੂੰ ਚੁਣਨ ਦਾ ਬਦਲ ਦੇਣ। ਇਸ ਤੋਂ ਇਲਾਵਾ ਨੀਤੀ ਦੇ ਤਹਿਤ ਗਾਹਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਉਨ੍ਹਾਂ ਨੂੰ ਕਰਜ਼ੇ ਦੀ ਮਿਆਦ ਦੌਰਾਨ ਇਸ ਬਦਲ ਨੂੰ ਚੁਣਨ ਦਾ ਮੌਕਾ ਕਿੰਨੀ ਵਾਰ ਮਿਲੇਗਾ। ਨਾਲ ਹੀ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਈ. ਐੱਮ. ਆਈ. ਜਾਂ ਕਰਜ਼ੇ ਦੀ ਮਿਆਦ ਵਧਾਉਣ ਜਾਂ ਦੋਵੇਂ ਬਦਲ ਦਿੱਤੇ ਜਾਣ।
ਇਹ ਵੀ ਪੜ੍ਹੋ : Ola-TVS ਸਮੇਤ ਕਈ ਹੋਰ ਦੋ ਪਹੀਆ ਵਾਹਨ ਕੰਪਨੀਆਂ ਵਾਪਸ ਕਰਨਗੀਆਂ ਗਾਹਕਾਂ ਦੇ 306 ਕਰੋੜ ਰੁਪਏ
ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਸਮੇਂ ਤੋਂ ਪਹਿਲਾਂ ਪੂਰੇ ਜਾਂ ਅੰਸ਼ਿਕ ਤੌਰ ’ਤੇ ਕਰਜ਼ੇ ਦੇ ਭੁਗਤਾਨ ਦੀ ਇਜਾਜ਼ਤ ਦਿੱਤੀ ਜਾਏ। ਇਹ ਸਹੂਲਤ ਉਨ੍ਹਾਂ ਦੀ ਕਰਜ਼ੇ ਦੀ ਮਿਆਦ ਦੌਰਾਨ ਕਿਸੇ ਵੀ ਸਮੇਂ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਨੇ ਪਿਛਲੇ ਹਫਤੇ ਪੇਸ਼ ਮੁਦਰਾ ਨੀਤੀ ਸਮੀਖਿਆ ’ਚ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਪਰਿਵਰਤਨਸ਼ੀਲ (ਫਲੋਟਿੰਗ) ਵਿਆਜ ਦਰ ਤੋਂ ਨਿਸ਼ਚਿਤ ਵਿਆਜ ਦਰ ਦਾ ਬਦਲ ਚੁਣਨ ਦੀ ਇਜਾਜ਼ਤ ਦੇਣ ਦੀ ਗੱਲ ਕਹੀ ਸੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਇਸ ਲਈ ਇਕ ਨਵਾਂ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਬੈਂਕਾਂ ਨੂੰ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਕਰਜ਼ੇ ਦੀ ਮਿਆਦ ਅਤੇ ਮਾਸਿਕ ਕਿਸ਼ਤ (ਈ. ਐੱਮ. ਆਈ.) ਬਾਰੇ ਸਪੱਸ਼ਟ ਜਾਣਕਾਰੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ
NEXT STORY