ਅਹਿਮਦਾਬਾਦ (ਭਾਸ਼ਾ) - ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ (ਏ. ਈ. ਐੱਲ.) ਨੇ 800 ਕਰੋੜ ਰੁਪਏ ਤੱਕ ਜੁਟਾਉਣ ਲਈ ਸੁਰੱਖਿਅਤ ਗੈਰ- ਤਬਦੀਲੀਯੋਗ ਡਿਬੈਂਚਰ (ਐੱਨ. ਸੀ. ਡੀ.) ਦੀ ਜਨਤਕ ਪੇਸ਼ਕਸ਼ ਦਾ ਐਲਾਨ ਕੀਤਾ। ਕੰਪਨੀ ਨੇ ਐੱਨ. ਸੀ. ਡੀ. ਦੀ ਪੇਸ਼ਕਸ਼ ਦੌਰਾਨ ਕਿਹਾ ਕਿ ਇਹ ਇਸ਼ੂ 4 ਸਤੰਬਰ ਨੂੰ ਖੁੱਲ੍ਹੇਗਾ ਅਤੇ 17 ਸਤੰਬਰ ਨੂੰ ਬੰਦ ਹੋਵੇਗਾ। ਇਸ ’ਚ ਸਮੇਂ ਤੋਂ ਪਹਿਲਾਂ ਬੰਦ ਕਰਨ ਜਾਂ ਵਿਸਥਾਰ ਦਾ ਬਦਲ ਵੀ ਹੋਵੇਗਾ।
ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਪ੍ਰਸਤਾਵਿਤ ਐੱਨ. ਸੀ. ਡੀ. ਨੂੰ ਕੇਅਰ ਰੇਟਿੰਗਸ ਲਿਮਟਿਡ ਨੇ ‘ਕੇਅਰ ਏ+ਸਾਕਾਰਾਤਮਕ ਰੇਟਿੰਗ ਦਿੱਤੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਏ. ਈ. ਐੱਲ. ਦੀ ਇਸ ਪੇਸ਼ਕਸ਼ ’ਚ 80 ਲੱਖ ਐੱਨ. ਸੀ. ਡੀ. ਸ਼ਾਮਲ ਹੋਣਗੇ, ਜਿਨ੍ਹਾਂ ’ਚੋਂ ਹਰੇਕ ਦਾ ਅੰਕਿਤ ਮੁੱਲ 1,000 ਰੁਪਏ ਹੋਵੇਗਾ। ਇਸ਼ੂ ਦਾ ਆਧਾਰ ਸਾਈਜ਼ 400 ਕਰੋੜ ਰੁਪਏ ਦਾ ਹੈ, ਜਿਸ ’ਚ ਵਾਧੂ 400 ਕਰੋੜ ਰੁਪਏ (ਗਰੀਨਸ਼ੂ ਬਦਲ) ਤੱਕ ਵਾਧੂ ਸਬਸਕ੍ਰਿਪਸ਼ਨ ਦਾ ਬਦਲ ਵੀ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 254 ਅੰਕ ਚੜ੍ਹਿਆ ਤੇ ਨਿਫਟੀ 25,239 ਦੇ ਪੱਧਰ 'ਤੇ ਹੋਇਆ ਬੰਦ
NEXT STORY