ਨਵੀਂ ਦਿੱਲੀ (ਭਾਸ਼ਾ) - ਅਡਾਣੀ ਸਮੂਹ ਨੇ ਜੂਨ ਤਕ ਪਿਛਲੇ 12 ਮਹੀਨਿਆਂ ’ਚ 90,572 ਕਰੋਡ਼ ਰੁਪਏ ਦੀ ਅਜੇ ਤੱਕ ਦੀ ਸਭ ਤੋਂ ਵਧ ਟੈਕਸ ਤੋਂ ਪਹਿਲਾਂ ਕਮਾਈ (ਈ. ਬੀ. ਆਈ. ਟੀ. ਡੀ. ਏ.) ਦਰਜ ਕੀਤੀ ਹੈ। ਸਮੂਹ ਨੇ ਕਿਹਾ ਕਿ ਪ੍ਰਮੁੱਖ ਬੁਨਿਆਦੀ ਢਾਂਚੇ ਅਤੇ ਸਵੱਛ ਊਰਜਾ ਕਾਰੋਬਾਰਾਂ ’ਚ ਮਜ਼ਬੂਤ ਪ੍ਰਦਰਸ਼ਨ ਦੇ ਨਾਲ-ਨਾਲ ਉੱਭਰਦੇ ਹਵਾਈ ਅੱਡਾ ਸੈਕਟਰ ਦਾ ਯੋਗਦਾਨ ਇਸ ’ਚ ਸਭ ਤੋਂ ਵਧ ਰਿਹਾ।
ਇਹ ਵੀ ਪੜ੍ਹੋ : ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ
ਬਿਆਨ ਅਨੁਸਾਰ, ਜੁਲਾਈ 2024 ਤੋਂ ਜੂਨ 2025 ਦੀ ਮਿਆਦ ’ਚ ਟੈਕਸ ਤੋਂ ਪਹਿਲਾਂ ਕਮਾਈ (ਈ. ਬੀ. ਆਈ. ਟੀ. ਡੀ. ਏ.) 90,572 ਕਰੋੜ ਰੁਪਏ ਰਹੀ, ਜੋ ਜੂਨ 2024 ਨੂੰ ਖਤਮ ਹੋਣ ਵਾਲੇ ਪਿਛਲੇ 12 ਮਹੀਨਿਆਂ ’ਚ ਦਰਜ 85,502 ਕਰੋਡ਼ ਰੁਪਏ ਤੋਂ ਵਧ ਹੈ। ਬੰਦਰਗਾਹ ਤੋਂ ਊਰਜਾ ਦਾ ਟੈਕਸ ਤੋਂ ਪਹਿਲਾਂ ਕਮਾਈ ’ਚ ਅਪ੍ਰੈ ਲ-ਜੂਨ ’ਚ ਸਭ ਤੋਂ ਵਧ 23,793 ਕਰੋੜ ਰੁਪਏ ਦਾ ਯੋਗਦਾਨ ਰਿਹਾ, ਜਿਸ ’ਚ ਅਡਾਣੀ ਐਂਟਰਪ੍ਰਾਈਜ਼ਿਜ਼ ਤਹਿਤ ਯੂਟੀਲਿਟੀ, ਟਰਾਂਸਪੋਰਟ ਅਤੇ ‘ਇੰਕਿਊਬੇਟਿੰਗ ਇਨਫ੍ਰਾ’ ਕਾਰੋਬਾਰਾਂ ਦੇ ਮੁੱਖ ਬੁਨਿਆਦੀ ਢਾਂਚਾ ਕਾਰੋਬਾਰਾਂ ਦਾ ਯੋਗਦਾਨ ਕਰੀਬ 87 ਫੀਸਦੀ ਰਿਹਾ।
ਇਹ ਵੀ ਪੜ੍ਹੋ : HDFC ਬੈਂਕ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਬਿਆਨ ’ਚ ਕਿਹਾ ਗਿਆ,‘‘ਅਡਾਣੀ ਸਮੂਹ ਦੀ ਟੈਕਸ ਤੋਂ ਪਹਿਲਾਂ ਕਮਾਈ ਪਹਿਲੀ ਵਾਰ ਪਿਛਲੇ 12 ਮਹੀਨਿਆਂ ਦੇ ਆਧਾਰ ’ਤੇ 90,000 ਕਰੋੜ ਰੁਪਏ ਦੇ ਅੰਕੜੇ ਦੇ ਪਾਰ ਪਹੁੰਚ ਗਈ। ਨਾਲ ਹੀ ਪਹਿਲੀ ਤਿਮਾਹੀ ’ਚ ਟੈਕਸ ਤੋਂ ਪਹਿਲਾਂ ਕਮਾਈ ਰਿਕਾਰਡ ਉਚਾਈ ’ਤੇ ਪਹੁੰਚੀ।
ਇਹ ਵੀ ਪੜ੍ਹੋ : IPO ਤੋਂ ਲੈ ਕੇ ਮਿਊਚੁਅਲ ਫੰਡਾਂ ਤੱਕ, SEBI ਨਿਵੇਸ਼ਕਾਂ ਲਈ ਲਿਆ ਰਿਹਾ ਹੈ ਨਵੇਂ ਨਿਯਮ
ਇਹ ਵੀ ਪੜ੍ਹੋ : ਤਿਓਹਾਰੀ ਮੌਸਮ ਤੋਂ ਪਹਿਲਾਂ ਸਰਕਾਰ ਨੇ ਕਣਕ ਭੰਡਾਰਣ ਦੀ ਹੱਦ ਘਟਾਈ, ਨਿਯਮ ਤੋੜਨ ’ਤੇ ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਅਮਰੀਕਾ ਦੀ ਧਮਕੀ ਦਾ ਡਟ ਕੇ ਸਾਹਮਣਾ ਕਰਨ ਦੀ ਜ਼ਰੂਰਤ : ਆਰ. ਸੀ. ਭਾਰਗਵ
NEXT STORY