ਨਵੀਂ ਦਿੱਲੀ — ਅਡਾਨੀ ਗਰੁੱਪ ਨੂੰ ਦੇਸ਼ ਦੇ ਤਿੰਨ ਹੋਰ ਏਅਰਪੋਰਟ ਮਿਲੇ ਹਨ। ਇਸ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਅਤੇ ਅਡਾਨੀ ਸਮੂਹ ਦੇ ਵਿਚਕਾਰ ਸਮਝੌਤਾ ਹੋਇਆ ਹੈ। ਸਮਝੌਤੇ ਤਹਿਤ ਅਡਾਨੀ ਸਮੂਹ ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਦੇ ਹਵਾਈ ਅੱਡਿਆਂ ਦਾ ਸੰਚਾਲਨ ਕਰੇਗਾ। ਵਪਾਰਕ ਸੰਚਾਲਨ ਲਈ ਇਸ ਸਮਝੌਤੇ ਦੀ ਰਿਆਇਤ ਮਿਆਦ 50 ਸਾਲਾਂ ਲਈ ਹੋਵੇਗੀ।
ਇਕ ਨਿਊਜ਼ ਚੈਨਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਅਡਾਨੀ ਸਮੂਹ ਨਾਲ ਰਿਆਇਤ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਸੂਤਰਾਂ ਅਨੁਸਾਰ ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਦੇ ਟੇਕਓਵਰ ਇਸ ਸਮਝੌਤੇ ਤਹਿਤ ਸੰਭਵ ਹਨ। ਇਹ ਟੇਕਓਵਰ ਅਗਲੇ 6 ਮਹੀਨਿਆਂ ਵਿਚ ਹੋ ਸਕਦਾ ਹੈ। ਇਸ ਤਹਿਤ ਅਡਾਨੀ ਸਮੂਹ ਹੁਣ ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ : PNB ਦੇ ਰਿਹੈ PPF ’ਚ ਖਾਤਾ ਖੋਲ੍ਹਣ ਦਾ ਮੌਕਾ, ਵਿਆਜ ਦੇ ਨਾਲ ਮਿਲੇਗੀ ਟੈਕਸ ’ਚ ਛੋਟ
ਮੁੰਬਈ ਏਅਰਪੋਰਟ ਵੀ ਅਡਾਨੀ ਗਰੁੱਪ ਨੂੰ ਮਿਲਣ ਦੀ ਖਬਰ
ਹਾਲ ਹੀ ਵਿਚ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਨੂੰ ਅਡਾਨੀ ਦੇ ਹਵਾਲੇ ਕੀਤੇ ਜਾਣ ਦੀ ਖ਼ਬਰ ਆਈ ਸੀ। ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਹਵਾਈ ਅੱਡੇ ਵਿਚ 26 ਪ੍ਰਤੀਸ਼ਤ ਭਾਗੀਦਾਰੀ ਨਾਲ ਕੇਂਦਰ ਸਰਕਾਰ ਦੇ ਏਅਰਪੋਰਟ ਅਥਾਰਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ
ਅਡਾਨੀ ਦਾ ਉਦੇਸ਼
ਉਦਯੋਗਪਤੀ ਗੌਤਮ ਅਡਾਨੀ ਦੇ ਅਡਾਨੀ ਸਮੂਹ ਦਾ ਉਦੇਸ਼ ਦੇਸ਼ ਦਾ ਸਭ ਤੋਂ ਵੱਡਾ ਏਅਰਪੋਰਟ ਮੈਨੇਜਰ ਬਣਨਾ ਹੈ। ਇਸ ਸਬੰਧ ਵਿਚ ਅਡਾਨੀ ਐਂਟਰਪ੍ਰਾਈਜਜ਼ ਨੇ ਸਟਾਕ ਐਕਸਚੇਂਜ ਨੂੰ ਭੇਜੇ ਨੋਟਿਸ ਵਿਚ ਕਿਹਾ ਹੈ ਕਿ, ਅਡਾਨੀ ਏਅਰਪੋਰਟ ਹੋਲਡਿੰਗਜ਼ ਨੇ ਵੀ ਜੀਵੀਕੇ ਏਅਰਪੋਰਟ ਡਿਵੈਲਪਰਾਂ ਦੇ ਕਰਜ਼ੇ ਦੀ ਪ੍ਰਾਪਤੀ ਲਈ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਨੇ ਵਟਸਐਪ ਨੂੰ ਗੋਪਨੀਯਤਾ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਲਈ ਕਿਹਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੇ. ਬੀ. ਐੱਮ. ਆਟੋ ਨੂੰ ਦਿੱਲੀ ਟ੍ਰਾਂਸਪੋਰਟ ਨਿਗਮ ਤੋਂ ਮਿਲਿਆ 700 ਲੋਅ ਫਲੋਰ AC ਬੱਸਾਂ ਦਾ ਠੇਕਾ
NEXT STORY