ਮੁੰਬਈ - BSE ਅਤੇ NSE ਨੇ ਹੁਣ ਅਡਾਨੀ ਗਰੁੱਪ ਦੀ ਨਵਿਆਉਣਯੋਗ ਊਰਜਾ ਸ਼ਾਖਾ Adani Green Energy ਨੂੰ ਹੁਣ ਲੰਬੇ ਸਮੇਂ ਦੇ ASM ਫਰੇਮਵਰਕ ਦੇ ਪੜਾਅ I ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਹ ਫੈਸਲਾ 10 ਅਪ੍ਰੈਲ ਤੋਂ ਲਾਗੂ ਹੋਵੇਗਾ। ਸਟਾਕ ਐਕਸਚੇਂਜਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਡਾਨੀ ਸਮੂਹ ਦੇ ਇਸ ਸਟਾਕ ਨੂੰ ਦੂਜੇ ਪੜਾਅ ਤੋਂ ਐਡੀਸ਼ਨਲ ਮਾਨੀਟਰਿੰਗ ਫਰੇਮਵਰਕ ਦੇ ਪਹਿਲੇ ਪੜਾਅ 'ਤੇ ਤਬਦੀਲ ਕੀਤਾ ਜਾਵੇਗਾ।
NSE-BSE ਨੇ 28 ਮਾਰਚ, 2023 ਨੂੰ ਅਡਾਨੀ ਸਮੂਹ ਦੇ ਇਸ ਸਟਾਕ ਨੂੰ ਲੰਬੇ ਸਮੇਂ ਦੇ ASM ਫਰੇਮਵਰਕ ਦੇ ਦੂਜੇ ਪੜਾਅ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਅਡਾਨੀ ਗ੍ਰੀਨ ਐਨਰਜੀ ਨੂੰ ਐਕਸਚੇਜਾਂ ਤੋਂ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ
ਕੀ ਹੁੰਦਾ ਹੈ ASM ਫਰੇਮਵਰਕ
ਨਿਵੇਸ਼ਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਕੀਟ ਰੈਗੂਲੇਟਰ ਕਿਸੇ ਵੀ ਸਟਾਕ ਵਿੱਚ ਉੱਚ ਅਸਥਿਰਤਾ ਨੂੰ ਦੇਖਦੇ ਹੋਏ, ਇਸਨੂੰ ਵਧੀਕ ਨਿਗਰਾਨੀ ਮਾਪਦੰਡ (ASM) ਫਰੇਮਵਰਕ ਵਿੱਚ ਸ਼ਾਮਲ ਕਰਦਾ ਹੈ। ਹਾਲਾਂਕਿ ਕੁਝ ਮਾਪਦੰਡਾਂ ਦੇ ਅਨੁਸਾਰ ਹੀ ਕੰਪਨੀ ਦੇ ਸ਼ੇਅਰ ਫਰੇਮਵਰਕ ਵਿੱਚ ਪਾਏ ਜਾਂਦੇ ਹਨ। ਕਿਸੇ ਵੀ ਸਟਾਕ ਨੂੰ ਸ਼ਾਰਟ ਲਿਸਟ ਕਰਨ ਲਈ ਉਸ ਦੇ ਹਾਈ ਲੋਅ ਵੈਰੀਏਸ਼ਨ, ਪ੍ਰਾਈਸ ਬੈਂਡ ਹਿੱਟ ਦੀ ਗਿਣਤੀ, ਕਲੋਜ਼ ਟੂ ਕਲੋਜ਼ ਪ੍ਰਾਈਸ ਵੇਰੀਏਸ਼ਨ, ਕੰਜ਼ਿਊਮਰ ਐਕਟਿਵ ਅਤੇ ਪ੍ਰਾਈਸ ਅਰਨਿੰਗ ਰੇਸ਼ੋ ਦੇ ਆਧਾਰ 'ਤੇ ਸ਼ਾਰਟਲਿਸਟਿੰਗ ਲਈ ਢਾਂਚੇ ਵਿੱਚ ਰੱਖਿਆ ਜਾਂਦਾ ਹੈ।
ਦੱਸ ਦੇਈਏ ਕਿ ਸ਼ੇਅਰਾਂ ਨੂੰ ਇਸ ਦੇ ਤਹਿਤ ਦੋ ਤਰ੍ਹਾਂ ਦੀ ਸੂਚੀ ਸ਼ਾਰਟ ਟਰਮ ASM ਅਤੇ ਲੰਬੀ ਮਿਆਦ ASM ਵਿੱਚ ਰੱਖਿਆ ਗਿਆ ਹੈ। ਛੋਟੀ ਮਿਆਦ ਦੇ ASM ਵਿੱਚ 2 ਪੜਾਅ ਹਨ ਅਤੇ ਲੰਬੇ ਸਮੇਂ ਵਿੱਚ ਚਾਰ ਪੜਾਅ ਹਨ। ਜਿਵੇਂ-ਜਿਵੇਂ ਪੜਾਅ ਵਧਦੇ ਹਨ, ਉਸੇ ਤਰ੍ਹਾਂ ਵਪਾਰਕ ਸਟਾਕਾਂ ਲਈ ਹੋਰ ਮਾਰਜਿਨ ਦੀ ਲੋੜ ਹੁੰਦੀ ਹੈ।
ਜੇਕਰ ਅਸੀਂ ਅਡਾਨੀ ਗਰੁੱਪ ਦੇ 10 ਸੂਚੀਬੱਧ ਸ਼ੇਅਰਾਂ ਦੀ ਗੱਲ ਕਰੀਏ, ਤਾਂ ਅਡਾਨੀ ਗ੍ਰੀਨ ਐਨਰਜੀ, ਅਡਾਨੀ ਟੋਟਲ ਗੈਸ, ਅਡਾਨੀ ਟ੍ਰਾਂਸਮਿਸ਼ਨ ਅਤੇ NDTV 'ਚ ਵੀਰਵਾਰ ਨੂੰ 5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਗਰੁੱਪ ਦੀਆਂ ਕਈ ਫਰਮਾਂ ਨੇ ਅੱਪਰ ਸਰਕਟ ਵੀ ਲਗਇਆ ਹੈ।
ਇਹ ਵੀ ਪੜ੍ਹੋ : ‘ਸਟੈਂਡ-ਅਪ ਇੰਡੀਆ’ ਯੋਜਨਾ ਦੇ ਤਹਿਤ 7 ਸਾਲਾਂ ’ਚ ਮਨਜ਼ੂਰ ਕੀਤਾ ਗਿਆ 40,700 ਕਰੋੜ ਰੁਪਏ ਦਾ ਕਰਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ 'ਚ ਅੱਜ ਗੁੱਡ ਫਰਾਈਡੇ ਦੀ ਛੁੱਟੀ, 3 ਦਿਨ ਸੈਂਸੈਕਸ-ਨਿਫਟੀ 'ਚ ਨਹੀਂ ਹੋਵੇਗਾ ਕਾਰੋਬਾਰ
NEXT STORY