ਮੁੰਬਈ — ਸ਼ੇਅਰ ਬਾਜ਼ਾਰ 'ਚ ਅੱਜ ਗੁੱਡ ਫਰਾਈਡੇ ਦੀ ਛੁੱਟੀ ਰਹੇਗੀ। ਇਸ ਮੌਕੇ ਸੈਂਸੈਕਸ-ਨਿਫਟੀ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਹੁਣ ਸੋਮਵਾਰ ਨੂੰ ਹੀ ਬਾਜ਼ਾਰ 'ਚ ਵਪਾਰ ਸ਼ੁਰੂ ਹੋਵੇਗਾ ਕਿਉਂਕਿ ਅੱਜ ਤੋਂ ਬਾਅਦ ਕੱਲ ਸ਼ਨੀਵਾਰ ਅਤੇ ਪਰਸੋਂ ਐਤਵਾਰ ਹੋਣ ਕਾਰਨ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ, ਨਿਵੇਸ਼ਕਾਂ ਨੂੰ ਸੋਮਵਾਰ ਨੂੰ ਹੀ ਸ਼ੇਅਰਾਂ ਵਿੱਚ ਵਪਾਰ ਜਾਂ ਨਿਵੇਸ਼ ਕਰਨ ਦਾ ਅਗਲਾ ਮੌਕਾ ਮਿਲੇਗਾ। ਅੱਜ ਸ਼ੁੱਕਰਵਾਰ ਹੈ, ਇਸ ਹਫ਼ਤੇ ਵਿੱਚ ਇਹ ਦੂਜੀ ਛੁੱਟੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਮਹਾਵੀਰ ਜਯੰਤੀ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ। ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਅਗਲੇ ਹਫਤੇ ਸ਼ੁੱਕਰਵਾਰ (14 ਅਪ੍ਰੈਲ, 2023) ਨੂੰ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਾਕਸਵੈਗਨ ਵਰਟਸ ਨੂੰ ਮਿਲੀ 5-ਸਟਾਰ ਸੁਰੱਖਿਆ ਰੇਟਿੰਗ
NEXT STORY