ਨਵੀਂ ਦਿੱਲੀ- ਉਦਯੋਗਪਤੀ ਗੌਤਮ ਅਡਾਨੀ 'ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰਸ' ਸੂਚੀ ਵਿਚ 61.3 ਅਰਬ ਡਾਲਰ ਦੀ ਦੌਲਤ ਨਾਲ ਵਿਸ਼ਵ ਦੇ 20ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਰੁਪਿਆਂ ਵਿਚ ਗੱਲ ਕੀਤੀ ਜਾਵੇ ਤਾਂ ਅਡਾਨੀ ਦੀ ਕੁੱਲ ਦੌਲਤ 4.49 ਲੱਖ ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਦੀ ਦੌਲਤ ਵਿਚ ਇਹ ਵਾਧਾ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਬੜ੍ਹਤ ਦਾ ਕਮਾਲ ਹੈ।
ਫੋਰਬਸ ਲਿਸਟ ਮੁਤਾਬਕ, 6 ਅਪ੍ਰੈਲ 2021 ਨੂੰ ਗੌਤਮ ਅਡਾਨੀ ਦੀ ਕੁੱਲ ਦੌਲਤ 61.3 ਅਰਬ ਡਾਲਰ ਹੋ ਗਈ। ਇਸ ਵਿਚ ਇਕ ਦਿਨ ਵਿਚ 4.8 ਅਰਬ ਡਾਲਰ ਯਾਨੀ 8.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਯਾਨੀ ਅਡਾਨੀ ਦੀ ਦੌਲਤ ਇਕ ਦਿਨ ਵਿਚ ਹੀ 35 ਹਜ਼ਾਰ ਕਰੋੜ ਰੁਪਏ ਵੱਧ ਗਈ। ਇੱਥੇ ਦੱਸ ਦੇਈਏ ਕਿ 'ਫੋਰਬਸ ਲਿਸਟ' ਸ਼ੇਅਰ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇ ਆਧਾਰ 'ਤੇ ਬਣਦੀ ਹੈ। ਇਸ ਨੂੰ ਇਕ ਦਿਨ ਪਹਿਲਾ ਦੀ ਟ੍ਰੇਡਿੰਗ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ। ਸਟਾਕਸ ਦੇ ਘੱਟ-ਵੱਧ ਹੋਣ ਨਾਲ ਇਸ ਵਿਚ ਤਬਦੀਲੀ ਹੁੰਦੀ ਰਹਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਣਕ ਖ਼ਰੀਦ ਲਈ RBI ਵੱਲੋਂ CCL ਤਹਿਤ 21,000 ਕਰੋੜ ਰੁ: ਦੀ ਹਰੀ ਝੰਡੀ
ਸਟਾਕਸ 'ਚ ਤੇਜ਼ੀ ਦਾ ਲਾਭ-
ਸਟਾਕਸ ਬਾਜ਼ਾਰ ਵਿਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਲਗਾਤਾਰ ਉਛਾਲ ਦਰਜ ਕੀਤਾ ਜਾ ਰਿਹਾ ਹੈ। ਇਸ ਦਾ ਫਾਇਦਾ ਗੌਤਮ ਅਡਾਨੀ ਨੂੰ ਵੀ ਮਿਲ ਰਿਹਾ ਹੈ। ਇਸੇ ਵਜ੍ਹਾ ਨਾਲ ਉਨ੍ਹਾਂ ਦੀ ਦੌਲਤ ਰਾਕੇਟ ਦੀ ਤੇਜ਼ੀ ਨਾਲ ਵਧੀ ਹੈ। ਬੀ. ਐੱਸ. ਈ. 'ਤੇ ਹੀ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਟੋਟਲ ਗੈਸ ਦਾ ਸ਼ੇਅਰ ਬੀਤੇ ਪੰਜ ਦਿਨਾਂ ਵਿਚ 36 ਫ਼ੀਸਦੀ ਚੜ੍ਹ ਚੁੱਕਾ ਹੈ। ਬੀ. ਐੱਸ. ਈ. ਵਿਚ ਲਿਸਟਡ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 7.75 ਲੱਖ ਕਰੋੜ ਰੁਪਏ ਤੋਂ ਉਪਰ ਹੋ ਗਿਆ ਹੈ।
ਇਹ ਵੀ ਪੜ੍ਹੋ- ਸਿੰਗਾਪੁਰ ਵੱਲੋਂ ਕੋਵਿਡ-19 ਡਿਜੀਟਲ ਪਾਸ ਨੂੰ ਪ੍ਰਵਾਨਗੀ, ਯਾਤਰਾ ਹੋਈ ਟੈਂਸ਼ਨ ਫ੍ਰੀ!
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
BYJU's ਨੇ ਪ੍ਰਿਖਿਆ ਦੀ ਤਿਆਰੀ ਕਰਵਾਉਣ ਵਾਲੀ ਆਕਾਸ਼ ਫਰਮ ਨੂੰ ਖਰੀਦਿਆ
NEXT STORY