ਨਵੀਂ ਦਿੱਲੀ- ਬਿਜ਼ਨੈੱਸਮੈਨ ਗੌਤਮ ਅਡਾਨੀ ਜਲਦ ਹੀ ਭਾਰਤੀ ਸ਼ੇਅਰ ਬਾਜ਼ਾਰ ਵਿਚ ਦੋ ਹੋਰ ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਯੋਜਨਾ ਵਿਚ ਹਨ। ਹੁਣ ਤੱਕ ਅਡਾਨੀ ਗਰੁੱਪ ਦੀਆਂ ਛੇ ਕੰਪਨੀਆਂ ਲਿਸਟਿਡ ਹਨ, ਜਿਨ੍ਹਾਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਇਕ ਸਾਲ ਵਿਚ 5 ਗੁਣਾ ਵੱਧ ਚੁੱਕਾ ਹੈ ਅਤੇ ਨਿਵੇਸ਼ਕਾਂ ਨੇ ਖ਼ੂਬ ਮੋਟੇ ਪੈਸੇ ਕਮਾਏ ਹਨ। ਖ਼ਬਰਾਂ ਹਨ ਕਿ ਅਡਾਨੀ ਗਰੁੱਪ ਨੇ ਆਪਣੇ ਹਵਾਈ ਅੱਡੇ ਦੇ ਕਾਰੋਬਾਰ ਨੂੰ ਅਡਾਨੀ ਇੰਟਰਪ੍ਰਾਈਜਜ਼ ਲਿਮਟਿਡ ਤੋਂ ਵੱਖ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਇਸ ਨੂੰ ਵੱਖਰੀ ਕੰਪਨੀ ਬਣਾ ਕੇ ਆਈ. ਪੀ. ਓ. ਲਾਂਚ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਡਾਨੀ ਵਿਲਮਰ ਨੂੰ ਵੀ ਬਾਜ਼ਾਰ ਵਿਚ ਉਤਾਰਨ ਦੀ ਯੋਜਨਾ ਹੈ।
ਨਵੀਂ ਵੱਖਰੀ ਇਕਾਈ ਬਣਾਉਣ ਪਿੱਛੋਂ ਇਸ ਦਾ 25 ਤੋਂ 29 ਹਜ਼ਾਰ ਕਰੋੜ ਰੁਪਏ ਦਾ ਆਈ. ਪੀ. ਓ. ਲਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਸਮੇਂ ਅਡਾਨੀ ਗਰੁੱਪ ਕੋਲ ਦੇਸ਼ ਵਿਚ 6 ਹਵਾਈ ਅੱਡੇ ਹਨ। ਲਖਨਊ, ਮੰਗਲੁਰੂ, ਜੈਪੁਰ, ਗੁਹਾਟੀ, ਤਿਰੂਵਨੰਤਪੁਰਮ ਤੇ ਅਹਿਮਦਾਬਾਦ ਹਵਾਈ ਅੱਡੇ ਅਡਾਨੀ ਨੇ ਬੋਲੀ ਵਿਚ ਜਿੱਤੇ ਸਨ। ਇਨ੍ਹਾਂ ਦਾ ਕੰਟਰੋਲ ਅਡਾਨੀ ਕੋਲ 50 ਸਾਲਾਂ ਲਈ ਹੈ। ਪਿਛਲੇ ਸਾਲ ਅਡਾਨੀ ਗਰੁੱਪ ਨੇ ਸਭ ਤੋਂ ਮਹੱਤਵਪੂਰਨ ਮੁੰਬਈ ਕੌਮਾਂਤਰੀ ਏਅਰਪੋਰਟ ਵਿਚ ਵੀ ਕੰਟਰੋਲ ਹਿੱਸੇਦਾਰੀ ਲਈ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ
ਗਰੁੱਪ ਨੇ 2019 ਵਿਚ ਏਅਰਪੋਰਟ ਕਾਰੋਬਾਰ ਵਿਚ ਕਦਮ ਰੱਖਿਆ ਸੀ। ਅਡਾਨੀ ਏਅਰਪੋਰਟਸ, ਅਡਾਨੀ ਇੰਟਰਪ੍ਰਾਈਜਜ਼ ਦੀ ਇਕਾਈ ਹੈ, ਜਿਸ ਨੂੰ ਦੇਸ਼ ਦੇ ਛੇ ਹਵਾਈ ਅੱਡਿਆਂ ਨੂੰ ਆਧੁਨਿਕ ਬਣਾਉਣ ਅਤੇ ਚਲਾਉਣ ਦਾ ਕੰਮ ਸੌਂਪਿਆ ਗਿਆ ਹੈ। ਉੱਥੇ ਹੀ, ਅਡਾਨੀ ਵਿਲਮਰ ਦਾ ਆਈ. ਪੀ. ਓ. 100 ਕਰੋੜ ਡਾਲਰ ਦਾ ਹੋ ਸਕਦਾ ਹੈ। ਖਾਣ ਵਾਲੇ ਤੇਲਾਂ ਵਿਚ ਪ੍ਰਸਿੱਧ ਫਾਰਚੂਨ ਬ੍ਰਾਂਡ ਅਡਾਨੀ ਵਿਲਮਰ ਦਾ ਹੀ ਹੈ। ਗੌਰਤਲਬ ਹੈ ਕਿ ਹੁਣ ਤੱਕ ਸ਼ੇਅਰ ਬਾਜ਼ਾਰ ਵਿਚ ਇਸ ਗਰੱਪ ਦੀਆਂ ਛੇ ਕੰਪਨੀਆਂ ਅਡਾਨੀ ਇੰਟਰਪ੍ਰਾਈਜਜ਼, ਅਡਾਨੀ ਪੋਰਟਸ, ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਪਾਵਰ, ਅਡਾਨੀ ਟੋਟਲ ਗੈਸ ਅਤੇ ਅਡਾਨੀ ਗ੍ਰੀਨ ਐਨਰਜੀ ਲਿਸਟਡ ਹਨ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਹੁਣ ਘੁੰਮਣ ਜਾ ਸਕੋਗੇ ਫਰਾਂਸ, RT-PCR ਤੋਂ ਵੀ ਮਿਲੀ ਛੋਟ!
BharatPe ਨੇ Payback India ਦੀ ਕੀਤੀ ਪ੍ਰਾਪਤੀ, ਜਾਣੋ ਇਸ ਡੀਲ ਨਾਲ ਜੁੜੀ ਹੋਰ ਜਾਣਕਾਰੀ
NEXT STORY