ਨਵੀਂ ਦਿੱਲੀ- ਦੁਨੀਆ ਭਰ ਦੇ ਵੱਡੇ ਲੋਕਾਂ ਲਈ ਖਿਡੌਣਿਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। 2017 ਦੇ ਮੁਕਾਬਲੇ ਇਨ੍ਹਾਂ ਦੀ ਵਿਕਰੀ ਦੁੱਗਣੀ ਹੋ ਗਈ ਹੈ। ਖਿਡੌਣਾ ਇੰਡਸਟਰੀ 'ਚ 12 ਤੋਂ ਲੈ ਕੇ 55 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਉਮਰ ਦੇ ਖਰੀਦਾਰਾਂ ਨੂੰ ਕਿਡਲਟ ਕਹਿੰਦੇ ਹਨ। ਬਲੂਮਬਰਗ ਦੇ ਸਰਵੇ ਮੁਤਾਬਕ 58 ਫੀਸਦੀ ਬਾਲਗਾਂ ਨੇ ਕਿਹਾ ਕਿ ਉਹ ਖਿਡੌਣੇ ਖਰੀਦਣਾ ਚਾਹੁੰਦੇ ਹਨ। ਮਾਰਕੀਟ ਰਿਸਰਚ ਕੰਪਨੀ ਐੱਨ.ਪੀ.ਡੀ. ਦੇ ਅਨੁਸਾਰ ਕਿਡਲਟ ਟਾਪ ਸੈਕਟਰ 'ਚ 18-34 ਸਾਲ ਵਾਲਿਆਂ ਦੀ 28 ਫੀਸਦੀ, 55 ਸਾਲ ਤੋਂ ਜ਼ਿਆਦਾ ਦੀ 24 ਫੀਸਦੀ ਹਿੱਸੇਦਾਰੀ ਰਹੀ ਹੈ। ਇਕੱਲੇ ਅਮਰੀਕਾ 'ਚ ਕਿਡਲਟ ਖਿਡੌਣਿਆਂ ਦੀ ਵਿਕਰੀ 9 ਅਰਬ ਡਾਲਰ ਪਹੁੰਚ ਗਈ, ਜੋ ਕੁੱਲ 25 ਫੀਸਦੀ ਹੈ।
ਕਾਰਨ-ਬਾਲਗਾਂ ਲਈ ਤਣਾਅ ਦੂਰ ਕਰਨ ਦਾ ਜ਼ਰੀਆ ਬਣ ਰਹੇ ਨੇ...
-ਅਮਰੀਕਾ ਇੰਸਟੀਚਿਊਟ ਆਫ ਸਟਰੈੱਸ ਦੇ ਮੁਤਾਬਕ ਕੋਰੋਨਾ ਦੇ ਸਮੇਂ 77 ਫੀਸਦੀ ਲੋਕ ਤਣਾਅ 'ਚ ਸਨ। ਬੱਚਿਆਂ ਨਾਲ ਖਿਡੌਣਿਆਂ ਨਾਲ ਖੇਡਣ 'ਤੇ ਤਣਾਅ ਘੱਟ ਮਹਿਸੂਸ ਹੋਇਆ।
ਮੈਂਸਫੀਲਡ ਯੂਨੀਵਰਸਿਟੀ ਦੀ ਸਟਡੀ ਵੀ ਕਹਿੰਦੀ ਹੈ ਕਿ ਜਦੋਂ ਬਾਲਗ ਖਿਡੌਣਿਆਂ ਨਾਲ ਖੇਡਦੇ ਹਨ ਤਾਂ ਇਹ 'ਸਟਰੈੱਸ ਰਿਲੀਵਰ' ਦੀ ਤਰ੍ਹਾਂ ਕੰਮ ਕਰਦਾ ਹੈ। ਚਿੰਤਾ-ਥਕਾਵਟ ਦੂਰ ਕਰਨ ਲਈ ਕੁਝ ਦੇਰ ਅਸਲੀ ਦੁਨੀਆ ਤੋਂ ਹਟਣਾ ਲੋਕਾਂ ਨੂੰ ਰਾਹਤ ਦਿੰਦਾ ਹੈ।
ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਂ 'ਚ ਕਿਡਲਟ ਟੁਆਏ ਸਟੋਰ ਵਧ ਰਹੇ।
ਦੇਸ਼ 'ਚ ਖਿਡੌਣਿਆਂ ਦਾ ਬਾਜ਼ਾਰ 2028 ਤੱਕ ਦੁੱਗਣਾ ਹੋ ਕੇ 3 ਅਰਬ ਡਾਲਰ ਦਾ ਹੋਵੇਗਾ
ਦੇਸ਼ 'ਚ ਅਜੇ ਖਿਡੌਣਿਆਂ ਦਾ ਕੁੱਲ ਕਾਰੋਬਾਰ 1.5 ਅਰਬ ਡਾਲਰ (ਕਰੀਬ 12,415 ਕਰੋੜ ਰੁਪਏ) ਹੈ, ਜੋ 2028 ਤੱਕ 3 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਇਥੇ ਗੇਮਸ ਅਤੇ ਪਜਲਸ ਤੋਂ ਜ਼ਿਆਦਾ ਇਲੈਕਟ੍ਰੋਨਿਕ ਖਿਡੌਣੇ ਵਿਕਦੇ ਹਨ। ਦੇਸ਼ 'ਚ ਸਭ ਤੋਂ ਜ਼ਿਆਦਾ ਮੰਗ ਯੂਨੀਸੈਕਸ ਖਿਡੌਣਿਆਂ ਦੀ ਹੈ।
ਨੋਟਬੰਦੀ ਦਾ ਫ਼ੈਸਲਾ ਸਹੀ ਜਾਂ ਗਲਤ, ਜਲਦ ਆਵੇਗਾ ਸੁਪਰੀਮ ਕੋਰਟ ਦਾ ਫ਼ੈਸਲਾ
NEXT STORY