ਮੁੰਬਈ (ਭਾਸ਼ਾ) - ਰਤਨ ਟਾਟਾ ਦੀ ਕਹਾਣੀ ਅਸਫਲਤਾ ਤੋਂ ਸਫਲਤਾ ਵੱਲ ਇਕ ਪ੍ਰੇਰਕ ਯਾਤਰਾ ਹੈ। 1999 ਵਿਚ ਜਦੋਂ ਟਾਟਾ ਗੁਰੱਪ ਦੀ ਪ੍ਰਮੁੱਖ ਕਾਰ ਟਾਟਾ ਇੰਡੀਕਾ ਉਮੀਦ ਅਨੁਸਾਰ ਮੁਨਾਫਾ ਨਾ ਦੇ ਸਕੀ, ਤਾਂ ਕੰਪਨੀ ਦੇ ਕੁਝ ਅਧਿਕਾਰੀਆਂ ਵੱਲੋਂ ਅਪਮਾਨਿਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਣਨੀਤੀ ’ਚ ਬਦਲਾਅ ਕੀਤਾ। ਉਸ ਸਮੇਂ ਟਾਟਾ ਮੋਟਰਜ਼ ਨੇ ਫੋਰਡ ਮੋਟਰ ਦੇ ਪਸੈਂਜਰ ਵ੍ਹੀਕਲ ਸੈਗਮੈਂਟ ਨੂੰ ਵੇਚਣ ਦਾ ਵਿਚਾਰ ਕੀਤਾ ਸੀ, ਪਰ ਮੀਟਿੰਗ ਦੌਰਾਨ ਫੋਰਡ ਦੇ ਅਧਿਕਾਰੀਆਂ ਨੇ ਭਾਰਤੀ ਟੀਮ ਨੂੰ ਅਪਮਾਨਿਤ ਕੀਤਾ, ਜਿਸ ਨਾਲ ਰਤਨ ਟਾਟਾ ਨੇ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਸਿੱਖ ਮਰਿਆਦਾ ਅਨੁਸਾਰ ਰਤਨ ਟਾਟਾ ਦੀ ਵਿਦਾਇਗੀ, ਕੀਤੀ ਗਈ ਅਰਦਾਸ (ਵੀਡੀਓ)
ਇਸ ਅਪਮਾਨ ਤੋਂ ਬਾਅਦ ਟਾਟਾ ਨੇ ਕੰਪਨੀ ਨੂੰ ਨਾ ਵੇਚਣ ਦਾ ਫੈਸਲਾ ਕੀਤਾ। 2008 ਵਿਚ ਉਨ੍ਹਾਂ ਨੇ ਫੋਰਡ ਦੀ ਜੇ. ਐੱਲ. ਆਰ. (ਜੈਗੁਆਰ ਲੈਂਡ ਰੋਵਰ) ਨੂੰ 2.23 ਅਰਬ ਅਮਰੀਕੀ ਡਾਲਰ ਵਿਚ ਖਰੀਦਿਆ, ਜਿਸ ਨਾਲ ਬ੍ਰਿਟਿਸ਼ ਬਰਾਂਡ ਨੂੰ ਗਲੋਬਲ ਕਾਰ ਬਾਜ਼ਾਰ ਵਿਚ ਮਜ਼ਬੂਤੀ ਨਾਲ ਸਥਾਪਤ ਕਰਨ ਵਿਚ ਮਦਦ ਮਿਲੀ। ਜੇ. ਐੱਲ. ਆਰ. ਦੇ ਸੀ. ਈ. ਓ. ਐਡ੍ਰੀਅਨ ਮਾਰਡੇਲ ਨੇ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਨਾਲ ਕੰਪਨੀ ਨੇ ਵਿਲੱਖਣ ਸਫਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ : Ratan tata: 'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਇਹ ਵੀ ਪੜ੍ਹੋ : ਪਾਰਸੀ ਧਰਮ ਨਾਲ ਸਬੰਧ ਰੱਖਦੇ ਸਨ ਰਤਨ ਟਾਟਾ, ਜਾਣੋ ਕਿਵੇਂ ਹੋਵੇਗਾ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਤਨ ਟਾਟਾ ਦੇ ਦੌਰ ’ਚ ਇੰਝ ਟਾਟਾ ਗਰੁੱਪ ਨੇ ਪੂਰੀ ਦੁਨੀਆ ’ਚ ਲਹਿਰਾਇਆ ਪਰਚਮ
NEXT STORY