ਨਵੀਂ ਦਿੱਲੀ - ਆਨਲਾਈਨ ਫੂਡ ਡਿਲੀਵਰੀ ਕੰਪਨੀ Zomato ਨੂੰ ਵਿਵਾਦਾਂ ਤੋਂ ਬਾਅਦ ਆਪਣਾ ਵਿਗਿਆਪਨ ਵਾਪਸ ਲੈਣਾ ਪਿਆ ਹੈ। ਕੰਪਨੀ ਨੇ ਇਹ ਇਸ਼ਤਿਹਾਰ ਵਿਸ਼ਵ ਵਾਤਾਵਰਣ ਦਿਵਸ ਯਾਨੀ 5 ਜੂਨ ਨੂੰ ਜਾਰੀ ਕੀਤਾ ਸੀ ਪਰ ਜ਼ੋਮੈਟੋ ਨੂੰ ਇਸ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ, ਇਸ ਇਸ਼ਤਿਹਾਰ 'ਚ ਫਿਲਮ ਲਗਾਨ 'ਚ 'ਕਚਰਾ' ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਆਦਿਤਿਆ ਲਖੀਆ ਨੂੰ ਕਾਸਟ ਕੀਤਾ ਗਿਆ ਹੈ। ਇਸ 'ਚ ਆਦਿਤਿਆ ਲਖੀਆ ਨੂੰ 'ਕਚਰਾ' ਭਾਵ ਕੂੜੇ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ। ਹੁਣ ਇਸ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ 'ਤੇ ਜਾਤੀਵਾਦ ਨੂੰ ਵਧਾਵਾ ਦੇਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਹ ਵੀ ਪੜ੍ਹੋ : ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ
ਜਾਣੋ ਕੀ ਹੈ ਵਿਗਿਆਪਨ ਵਿੱਚ
ਫਿਲਮ ਲਗਾਨ ਵਿੱਚ ਆਦਿਤਿਆ ਲਖੀਆ ਨੇ 'ਕਚਰਾ' ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਕਥਿਤ ਤੌਰ 'ਤੇ ਪੱਛੜੀ ਜਾਤੀ ਦੇ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਅਤੇ ਵਿਤਕਰੇ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਦਾ ਹੈ। ਇਸ਼ਤਿਹਾਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੂੜੇ ਭਾਵ ਫਾਲਤੂ ਸਮਾਨ ਨੂੰ ਮੇਜ਼ , ਫੁੱਲਦਾਨਾਂ, ਬੰਬਰ ਜੈਕਟਾਂ ਅਤੇ ਤੌਲੀਏ ਵਜੋਂ ਕਿਵੇਂ ਦੁਬਾਰਾ ਵਰਤਿਆ ਜਾ ਸਕਦਾ ਹੈ। ਇਸ ਵਿਗਿਆਪਨ ਵਿੱਚ ਦਿਖਾਇਆ ਗਿਆ ਹੈ ਕਿ ਕੂੜੇ ਨੂੰ ਕਿਵੇਂ ਰੀਸਾਈਕਲ ਕੀਤਾ ਜਾ ਸਕਦਾ ਹੈ, ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼
ਹਾਲਾਂਕਿ ਆਲੋਚਕ ਦਲੀਲ ਦੇ ਰਹੇ ਹਨ ਕਿ ਫਿਲਮ ਲਗਾਨ ਵਿੱਚ ਕੂੜਾ ਕਥਿਤ ਤੌਰ ਤੇ ਪੱਛੜੀ ਜਾਤੀ ਨਾਲ ਸਬੰਧਿਤ ਸੀ। ਤਾਂ ਇਸ ਨੂੰ ਇਸ਼ਤਿਹਾਰਾਂ ਵਿੱਚ ਸ਼ਾਬਦਿਕ ਕੂੜੇ ਵਜੋਂ ਦਿਖਾਉਣ ਦਾ ਕੀ ਮਤਲਬ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਹਾ ਕਿ ਇਹ ਇਸ਼ਤਿਹਾਰ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਅਤੇ ਜਾਤੀਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਹੈ।
zomato ਨੇ ਹਟਾਈ ਵੀਡੀਓ
ਵਧਦੇ ਵਿਵਾਦ ਨੂੰ ਦੇਖਦੇ ਹੋਏ ਜ਼ੋਮੈਟੋ ਨੇ ਹੁਣ ਇਸ ਵੀਡੀਓ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸਾਡਾ ਇਰਾਦਾ ਵਿਸ਼ਵ ਵਾਤਾਵਰਣ ਦਿਵਸ ਮੌਕੇ ਫਾਲਤੂ ਸਮਾਨ ਦੀ ਵਰਤੋਂ ਭਾਵ ਸਮਰੱਥਾ ਅਤੇ ਰੀਸਾਈਕਲਿੰਗ ਦੇ ਲਾਭ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਸੀ। ਜਾਣੇ-ਅਣਜਾਣੇ ਇਸ ਨਾਸ ਕੁਝ ਭਾਈਚਾਰੇ ਅਤੇ ਵਿਅਕਤੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਅਸੀਂ ਇਸ ਵੀਡੀਓ ਨੂੰ ਹਟਾ ਰਹੇ ਹਾਂ।
ਇਹ ਵੀ ਪੜ੍ਹੋ : ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੇਂਦਰ ਸਰਕਾਰ ਨੇ ਕਣਕ ਦੀਆਂ ਵੱਧਦੀਆਂ ਕੀਮਤਾਂ ਨੂੰ ਰੋਕਣ ਲਈ ਤੈਅ ਕੀਤੀ ਸਟੋਰੇਜ ਸੀਮਾ
NEXT STORY