ਨਿਊਯਾਰਕ : ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਤਲਾਕ ਤੋਂ ਬਾਅਦ ਵੀ ਉਨ੍ਹਾਂ ਦੀ ਫਾਊਡੇਸ਼ਨ ਦੇ ਸਹਿ-ਮੁਖੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਦੇ ਇਸ ਪ੍ਰਸਿੱਧ ਜੋੜੇ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਜੇ ਦੋ ਸਾਲਾਂ ਬਾਅਦ ਗੇਟਸ ਅਤੇ ਫ੍ਰੈਂਚ ਗੇਟਸ ਮਹਿਸੂਸ ਕਰਦੇ ਹਨ ਕਿ ਉਹ ਆਪਣੀਆਂ ਭੂਮਿਕਾਵਾਂ ਨੂੰ ਜਾਰੀ ਨਹੀਂ ਰੱਖ ਸਕਦੇ, ਤਾਂ ਫ੍ਰੈਂਚ ਸਹਿ-ਚੇਅਰਮੈਨ ਅਤੇ ਟਰੱਸਟੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ।
ਬਿੱਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਜੇ ਫ੍ਰੈਂਚ ਅਸਤੀਫਾ ਦੇ ਦਿੰਦੀ ਹੈ, ਤਾਂ ਗੇਟਸ ਫਾਉਂਡੇਸ਼ਨ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਖਰੀਦਣਗੇ। ਇਹ ਵਿਸ਼ਵ ਦੀ ਸਭ ਤੋਂ ਵੱਡੀ ਨਿੱਜੀ ਚੈਰੀਟੇਬਲ ਸੰਸਥਾ ਹੈ। ਫ੍ਰੈਂਚ ਨੂੰ ਆਪਣੇ ਚੈਰੀਟੇਬਲ ਕਾਰਜ ਲਈ ਗੇਟਸ ਤੋਂ ਸਰੋਤ ਪ੍ਰਾਪਤ ਹੋਣਗੇ।
ਇਹ ਵੀ ਪੜ੍ਹੋ : ਨੰਦੇੜ ਸਾਹਿਬ ਦੀ ਯਾਤਰਾ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, AirIndia ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਅਤੇ PNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੀਂਆਂ ਦਰਾਂ ਬਾਰੇ
NEXT STORY