ਨਵੀਂ ਦਿੱਲੀ—ਰਿਲਾਇੰਸ ਰਿਟੇਲ ਆਪਣੇ 4 ਜੀ ਫੀਚਰ ਫੋਨ ਜਿਓ ਫੋਨ ਦੀ ਬੁਕਿੰਗ ਦਾ ਦੂਸਰੇ ਚਰਣ ਦੇ ਬਾਅਦ ਸ਼ੁਰੂ ਕਰੇਗੀ। ਕੰਪਨੀ ਪਹਿਲੇ ਚਰਣ 'ਚ ਮਿਲੀ ਲਗਭਗ 60 ਲੱਖ ਬੁਕਿੰਗ ਦੀ ਆਪੂਰਤੀ ਫਿਲਹਾਲ ਕਰ ਰਹੀ ਹੈ। ਰਿਲਾਇੰਸ ਰਿਟੇਲ ਦੇ ਚੈਨਲ ਪਾਟਨਰ ਨੇ ਇਹ ਜਾਣਕਾਰੀ ਪੀ.ਟੀ.ਆਈ. ਭਾਸ਼ਾ ਨੂੰ ਦਿੱਤੀ। ਇਸਦੇ ਅਨੁਸਾਰ, ' ਜਿਓ ਫੋਨ ਬੁਕਿੰਗ ਦਾ ਦੂਸਰਾ ਚਰਣ ਦੀਵਾਲੀ ਦੇ ਬਾਅਦ ਸ਼ੁਰੂ ਹੋਵੇਗਾ। ਇਹ ਅਕਤੂਬਰ ਦੇ ਆਖੀਰ 'ਚ ਇਹ ਨਵੰਬਰ ਦੇ ਪਹਿਲੇ ਹਫਤੇ 'ਚ ਸ਼ੁਰੂ ਹੋ ਸਕਦਾ ਹੈ।'
ਜ਼ਿਕਰਯੋਗ ਹੈ ਕਿ ਜਿਓ ਫੋਨ ਦੀ ਬੁਕਿੰਗ 24 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਜਾਣਕਾਰਾਂ ਦੇ ਅਨੁਸਾਰ ਪਹਿਲੇ ਤਿੰਨ ਦਿਨ 'ਚ ਹੀ ਲਗਭਗ 60 ਲੱਖ ਲੋਕਾਂ ਨੇ 500 ਰੁਪਏ ਭੁਗਤਾਨ ਕਰਦੇ ਹੋਏ ਪ੍ਰੀਬੁੱਕਿੰਗ ਕਰਵਾਈ। ਕੰਪਨੀ ਦੇ ਅਨੁਸਾਰ ਜਿਓ ਫੋਨ ਦੀ ਪ੍ਰਭਾਵੀ ਕੀਮਤ ਜ਼ੀਰੋ ਹੋਵੇਗੀ। ਪਰ ਇਸਨੂੰ ਖਰੀਦਣ ਦੇ ਲਈ 1500 ਰੁਪਏ ਦੀ ਜ਼ਮਾਨਤੀ ਰਾਸ਼ੀ ਦੇਣੀ ਹੋਵੇਗੀ ਜੋ ਕਿ ਬਾਅਦ 'ਚ ਵਾਪਸ ( ਰਿਫੰਡ) ਕਰ ਦਿੱਤੀ ਜਾਵੇਗੀ।
ਕੰਪਨੀਆਂ ਦੇ ਪਰਿਣਾਮ ਦੇਣਗੇ ਬਾਜ਼ਾਰ ਨੂੰ ਦਿਸ਼ਾ
NEXT STORY