ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਦੇ ਕੰਪਲੈਕਸ ’ਚ ਲੱਖਾਂ ਰੁਪਏ ਖਰਚ ਕਰ ਕੇ ਨਵੀਆਂ ਮਹਿੰਗੀਆਂ ਲਿਫਟਾਂ ਲਗਾਈਆਂ ਗਈਆਂ ਹਨ, ਜਿਸ ਦੀ ਕੀਮਤ ਕਰੀਬ 14 ਤੋਂ 15 ਲੱਖ ਰੁਪਏ ਹੈ। ਉਕਤ ਲਿਫ਼ਟ ਖ਼ਰਾਬ ਹੋਣ ਕਾਰਨ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਤੀਜੀ ਮੰਜ਼ਿਲ ਤੱਕ ਜਾਣ ਲਈ ਬਜ਼ੁਰਗਾਂ, ਅਪਾਹਜ ਵਿਅਕਤੀਆਂ ਅਤੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ, ਹਸਪਤਾਲ ਦੇ ਕੰਪਲੈਕਸ ’ਚ ਦੋ ਲਿਫਟਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਪਹਿਲੀ ਲਿਫਟ ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਹੋਣ ਕਾਰਨ ਬੰਦ ਪਈ ਹੈ। ਹੁਣ ਸਥਿਤੀ ਇਹ ਹੈ ਕਿ ਦੂਜੀ ਲਿਫਟ ਵੀ ਟੁੱਟਣ ਕਾਰਨ ਪਿਛਲੇ 2 ਦਿਨਾਂ ਤੋਂ ਬੰਦ ਪਈ ਹੈ, ਜਿਸ ਕਾਰਨ ਹਸਪਤਾਲ ਦੇ ਬਜ਼ੁਰਗਾਂ ਨੂੰ ਵਾਰਡ ਦੀਆਂ ਪੌੜੀਆਂ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਇੰਨਾ ਹੀ ਨਹੀਂ 'ਜਗ ਬਾਣੀ' ਦੀ ਟੀਮ ਨੇ ਦੇਖਿਆ ਕਿ ਰਾਮਾ ਮੰਡੀ ਦਾ ਰਹਿਣ ਵਾਲਾ ਸੁਭਾਸ਼ ਆਪਣੀ ਪਤਨੀ ਸੁਖਜਿੰਦਰ ਦਾ ਡਾਇਲਸਿਸ ਕਰਵਾਉਣ ਤੋਂ ਬਾਅਦ ਲਿਫਟ ਫੇਲ੍ਹ ਹੋਣ ਕਾਰਨ ਆਪਣੀ ਪਤਨੀ ਨੂੰ ਰੈਂਪ (ਵਾਰਡ ਨੂੰ ਜਾਣ ਵਾਲਾ ਰਸਤਾ) ਤੋਂ ਤੀਸਰੀ ਮੰਜ਼ਿਲ ਤੱਕ ਮੁਸ਼ਕਲ ਨਾਲ ਵ੍ਹੀਲਚੇਅਰ ’ਤੇ ਬਿਠਾ ਕੇ ਲੈ ਕੇ ਗਿਆ। ਪਿੰਡ ਸਜਨਵਾਲ ਦੇ ਵਸਨੀਕ ਕੇਹਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 86 ਸਾਲ ਹੈ ਤੇ ਕੁਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।
ਮੁਸ਼ਕਲ ਨਾਲ ਉਹ ਦੂਸਰੀ ਮੰਜ਼ਿਲ ਤੋਂ ਪੌੜੀਆਂ ਉਤਰ ਕੇ ਡਾਕਟਰ ਕੋਲੋਂ ਚੈੱਕ ਕਰਵਾਉਣ ਲਈ ਓ.ਪੀ.ਡੀ. ਲਿਫਟ ਟੁੱਟੀ ਹੋਣ ਕਾਰਨ ਪਹੁੰਚਿਆ। ਲਿਫਟ ਆਊਟ ਆਫ ਆਰਡਰ ਹੋਣ ਸਬੰਧੀ ਸਬੰਧਤ ਸਟਾਫ਼ ਜਗਦੀਸ਼ ਕੁਮਾਰ ਨੇ ਕਿਹਾ ਕਿ ਦੋਵੇਂ ਲਿਫਟਾਂ ਖਰਾਬ ਹਨ ਅਤੇ ਇਸ ਸਬੰਧੀ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਮਜ਼ਦਗੀਆਂ ਦਾ ਦੌਰ ਹੋਇਆ ਖ਼ਤਮ, ਜਾਣੋ ਪੰਚਾਇਤੀ ਚੋਣਾਂ 'ਚ ਕਿੰਨੇ ਉਮੀਦਵਾਰ ਅਜ਼ਮਾਉਣਗੇ ਆਪਣੀ ਕਿਸਮਤ
NEXT STORY