ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਢਿੱਡ ਦਰਦ ਦੀ ਸ਼ਿਕਾਇਤ ਤੋਂ ਪੀੜਤ ਕੁੜੀ ਦੇ ਆਪਰੇਸ਼ਨ ਦੌਰਾਨ ਉਸ ਦੇ ਢਿੱਡ 'ਚੋਂ ਕਰੀਬ 2 ਕਿਲੋ ਵਾਲਾਂ ਦਾ ਝੁੰਡ ਨਿਕਲਿਆ। ਜ਼ਿਲ੍ਹਾ ਹਸਪਤਾਲ ਵਿੱਚ ਆਪਰੇਸ਼ਨ ਕੀਤਾ ਗਿਆ ਅਤੇ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਬੱਚੀ ਨੂੰ ਛੁੱਟੀ ਦੇ ਦਿੱਤੀ ਗਈ। ਕਾਉਂਸਲਿੰਗ ਤੋਂ ਪਤਾ ਲੱਗਾ ਕਿ ਲੜਕੀ ਟ੍ਰਾਈਕੋਲੋਟੋਮੇਨੀਆ ਨਾਂ ਦੀ ਮਾਨਸਿਕ ਬੀਮਾਰੀ ਤੋਂ ਪੀੜਤ ਸੀ।
ਇਹ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ
ਸੁਭਾਸ਼ਨਗਰ ਕਾਰਗਾਇਨਾ ਦੀ ਰਹਿਣ ਵਾਲੀ 31 ਸਾਲਾ ਲੜਕੀ ਪਿਛਲੇ ਪੰਜ ਸਾਲਾਂ ਤੋਂ ਢਿੱਡ ਦਰਦ ਦੀ ਸਮੱਸਿਆ ਤੋਂ ਪੀੜਤ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਅਤੇ 2 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਆਖ਼ਰਕਾਰ ਉਹ ਜ਼ਿਲ੍ਹਾ ਹਸਪਤਾਲ ਪਹੁੰਚ ਗਏ। ਉੱਥੇ ਡਾਕਟਰ ਨੇ ਸੀਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਜਾਂਚ ਤੋਂ ਬਾਅਦ ਕੁੜੀ ਦੇ ਢਿੱਡ 'ਚ ਵਾਲਾਂ ਦਾ ਝੁੰਡ ਦੇਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 22 ਸਤੰਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 26 ਸਤੰਬਰ ਨੂੰ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਸ ਦੇ ਢਿੱਡ 'ਚੋਂ 2 ਕਿਲੋ ਵਾਲਾਂ ਦਾ ਝੁੰਡ ਕੱਢਿਆ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਮਨੋਵਿਗਿਆਨੀ ਡਾਕਟਰ ਅਸ਼ੀਸ਼ ਕੁਮਾਰ ਅਨੁਸਾਰ ਕਾਊਂਸਲਿੰਗ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਨੇ 16 ਸਾਲ ਦੀ ਉਮਰ ਤੋਂ ਹੀ ਆਪਣੇ ਵਾਲ ਖਾਣੇ ਸ਼ੁਰੂ ਕਰ ਦਿੱਤੇ ਸਨ। ਪਿਛਲੇ 15 ਸਾਲਾਂ ਵਿੱਚ ਇਹ ਵਾਲ ਉਸ ਦੇ ਢਿੱਡ ਵਿੱਚ ਝੁੰਡ ਦੇ ਰੂਪ ਵਿਚ ਇਕੱਠੇ ਹੋ ਗਏ। ਡਾਕਟਰ ਦੇ ਅਨੁਸਾਰ, ਟ੍ਰਾਈਕੋਟੋਮੇਨੀਆ ਤੋਂ ਪੀੜਤ ਵਿਅਕਤੀ ਆਪਣੇ ਸਿਰ ਦੇ ਵਾਲਾਂ ਨੂੰ ਤੋੜ ਕੇ ਖਾ ਲੈਂਦਾ ਹੈ। ਲੜਕੀ ਦੀ ਕੌਂਸਲਿੰਗ ਕੁਝ ਮਹੀਨਿਆਂ ਤੱਕ ਜਾਰੀ ਰਹੇਗੀ ਅਤੇ ਪਰਿਵਾਰ ਨੂੰ ਵੀ ਉਸ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਤਿੰਨ ਕਾਲਜਾਂ 'ਚ ਬੰਬ, ਵਿਦਿਆਰਥੀ ਕੱਢੇ ਬਾਹਰ
ਜ਼ਿਲ੍ਹਾ ਹਸਪਤਾਲ ਦੇ ਏ.ਡੀ.ਐੱਸ.ਆਈ.ਸੀ ਡਾ. ਅਲਕਾ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਸਪਤਾਲ ਵਿੱਚ ਟ੍ਰਾਈਕੋਲੋਟੋਮੇਨੀਆ ਦੇ ਕਿਸੇ ਮਰੀਜ਼ ਦਾ ਕਦੋਂ ਆਪ੍ਰੇਸ਼ਨ ਹੋਇਆ ਸੀ, ਇਸ ਦਾ ਕੋਈ ਰਿਕਾਰਡ ਨਹੀਂ ਹੈ। ਅਜਿਹਾ ਮਾਮਲਾ ਪਿਛਲੇ 25 ਸਾਲਾਂ ਵਿੱਚ ਸਾਹਮਣੇ ਨਹੀਂ ਆਇਆ। ਅਪਰੇਸ਼ਨ ਕਰਨ ਵਾਲੀ ਟੀਮ ਵਿੱਚ ਸੀਨੀਅਰ ਸਰਜਨ ਡਾ.ਐਮ.ਪੀ.ਸਿੰਘ, ਡਾ.ਅੰਜਲੀ ਸੋਨੀ, ਡਾ.ਮੁਗਧਾ ਸ਼ਰਮਾ, ਸਟਾਫ਼ ਨਰਸ ਭਾਵਨਾ, ਮਨੋਵਿਗਿਆਨੀ ਡਾ.ਅਸ਼ੀਸ਼ ਕੁਮਾਰ ਅਤੇ ਡਾ.ਪ੍ਰਗਿਆ ਮਹੇਸ਼ਵਰੀ ਸ਼ਾਮਲ ਸਨ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹਰਿਆਣਾ ਦਾ ਭਵਿੱਖ ਬਦਲਣਾ ਹੈ ਤਾਂ EVM ਬਟਨ ਦਬਾਉਣ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਵੇ'
NEXT STORY