ਨਵੀਂ ਦਿੱਲੀ (ਇੰਟ.)– ਗਲੋਬਲ ਸਪਲਾਈ ਘੱਟ ਹੋਣ ਕਾਰਨ ਦੁਨੀਆ ਦੱਖਣ ਏਸ਼ੀਆਈ ਦੇਸ਼ਾਂ ਤੋਂ ਖੰਡ ਐਕਸਪੋਰਟ ’ਤੇ ਜ਼ਿਆਦਾ ਨਿਰਭਰ ਹੋ ਗਈ ਹੈ। ਭਾਰਤ ਦੇ ਖੇਤੀਬਾੜੀ ਖੇਤਰਾਂ ’ਚ ਬੇਮੌਸਮੇ ਮੀਂਹ ਨੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਜਾਣਕਾਰਾਂ ਦੀ ਮੰਨੀਏ ਤਾਂ ਇਸ ਕਾਰਣ ਦੇਸ਼ ਵਿੱਚ ਖੰਡ ਉਤਪਾਦਨ ਵਿੱਚ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਵਿੱਚ ਲਗਾਤਾਰ ਦੂਜੇ ਸਾਲ ਸੰਭਾਵਿਤ ਤੌਰ ’ਤੇ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਕਾਰਣ ਦੇਸ਼ ਦੀ ਐਕਸਪੋਰਟ ਸਮਰੱਥਾ ਘੱਟ ਹੋ ਸਕਦੀ ਹੈ। ਸਰਕਾਰ ਨੇ ਘਰੇਲੂ ਸਪਲਾਈ ਨੂੰ ਬਚਾਉਣ ਅਤੇ ਕੀਮਤਾਂ ਨੂੰ ਘੱਟ ਕਰਨ ਲਈ ਪਹਿਲਾਂ ਹੀ ਕਣਕ ਅਤੇ ਚੌਲਾਂ ਦੀਆਂ ਕੁੱਝ ਕਿਸਮਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਨਾਲ ਗਲੋਬਲ ਫੂਡ ਮਾਰਕੀਟਸ ’ਤੇ ਦਬਾਅ ਵਧ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਕਿੰਨਾ ਘੱਟ ਹੋ ਸਕਦਾ ਹੈ ਪ੍ਰੋਡਕਸ਼ਨ
ਬਲੂਮਬਰਗ ਦੀ ਰਿਪੋਰਟ ਵਿੱਚ ਟ੍ਰਾਪੀਕਲ ਰਿਸਰਚ ਸਰਵਿਸਿਜ਼ ਵਿੱਚ ਖੰਡ ਅਤੇ ਈਥੇਨਾਲ ਦੇ ਮੁਖੀ ਹੇਨਰਿਕ ਅਕਾਮਾਈਨ ਨੇ ਕਿਹਾ ਕਿ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਇਕ ਸਪੱਸ਼ਟ ਸੰਕੇਤ ਹੈ ਕਿ ਸਰਕਾਰ ਫੂਡ ਸੇਫਟੀ ਅਤੇ ਮਹਿੰਗਾਈ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਚਿੰਤਾ ਦੀ ਗੱਲ ਇਹ ਹੈ ਕਿ ਸਰਕਾਰ ਸ਼ਾਇਦ ਖੰਡ ਦੇ ਸਬੰਧ ਵਿੱਚ ਵੀ ਕੁੱਝ ਅਜਿਹਾ ਹੀ ਕਰੇਗੀ। ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ ਦੇ ਮੁਖੀ ਆਦਿੱਤਯ ਝੁਨਝੁਨਵਾਲਾ ਨੇ ਬਲੂਮਬਰਗ ਦੀ ਰਿਪੋਰਟ ਵਿੱਚ ਕਿਹਾ ਕਿ ਮਹਾਰਾਸ਼ਟਰ ਅਤੇ ਕਰਨਾਟਕ ਦੇ ਮੁੱਖ ਉਤਪਾਦਕ ਖੇਤਰਾਂਵਿਚ ਜੂਨ ’ਚ ਲੋੜੀਂਦਾ ਮੀਂਹ ਨਹੀਂ ਪਿਆ, ਜਿਸ ਨਾਲ ਫ਼ਸਲ ’ਤੇ ਦਬਾਅ ਪਿਆ। ਗਰੁੱਪ ਨੂੰ ਉਮੀਦ ਹੈ ਕਿ 2023-24 ਵਿੱਚ ਖੰਡ ਦਾ ਉਤਪਾਦਨ ਇਕ ਸਾਲ ਪਹਿਲਾਂ ਦੀ ਤੁਲਨਾ ਵਿੱਚ 3.4 ਫ਼ੀਸਦੀ ਡਿਗ ਕੇ 31.7 ਮਿਲੀਅਨ ਟਨ ਹੋ ਗਿਆ। ਫਿਰ ਵੀ ਝੁਨਝੁਨਵਾਲਾ ਨੇ ਕਿਹਾ ਕਿ ਸਪਲਾਈ ਘਰੇਲੂ ਮੰਗ ਨੂੰ ਪੂਰਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਟਮਾਟਰ ਨੇ ਵਿਗਾੜਿਆ ਮੂੰਹ ਦਾ ਸੁਆਦ, ਜੁਲਾਈ 'ਚ 34 ਫ਼ੀਸਦੀ ਮਹਿੰਗੀ ਹੋਈ ਵੈੱਜ ਥਾਲੀ
ਈਥੇਨਾਲ ਵੀ ਬਣ ਰਿਹਾ ਹੈ ਫੈਕਟਰ
ਇਸ ਦਰਮਿਆਨ ਭਾਰਤ ਬਾਇਓ ਫਿਊਲ ਲਈ ਵਧੇਰੇ ਖੰਡ ਦੀ ਵਰਤੋਂ ਕਰਨ ਲਈ ਤਿਆਰ ਹੈ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਮਿੱਲਾਂ ਈਥੇਨਾਲ ਬਣਾਉਣ ਲਈ 4.5 ਮਿਲੀਅਨ ਟਨ ਦੀ ਵਰਤੋਂ ਕਰ ਰਹੀਆਂ ਹਨ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ਵਿੱਚ 9.8 ਫ਼ੀਸਦੀ ਵੱਧ ਹੈ। ਸਟੋਨਐਕਸ ਵਿੱਚ ਖੰਡ ਅਤੇ ਈਥੇਨਾਲ ਦੇ ਮੁਖੀ ਬਰੂਨੋ ਲੀਮਾ ਮੁਤਾਬਕ ਇਸ ਪ੍ਰੋਡਕਸ਼ਨ ਪੱਧਰ ’ਤੇ ਭਾਰਤ ਐਕਸਪੋਰਟ ਨਹੀਂ ਕਰ ਸਕਦਾ ਹੈ। ਜੇ ਈਥੇਨਾਲ ਡਾਇਵਰਜ਼ਨ ਪੂਰੀ ਤਰ੍ਹਾਂ ਕੀਤਾ ਜਾਏਗਾ ਤਾਂ ਸਾਨੂੰ ਬਰੀਕੀ ਨਾਲ ਪਾਲਣਾ ਕਰਨੀ ਹੋਵੇਗੀ। ਭਾਰਤ ਦੇ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸ਼ੁੱਕਰਵਾਰ ਨੂੰ ਘੱਟ ਖੰਡ ਉਤਪਾਦਨ ਦੇ ਆਈ. ਐੱਸ. ਐੱਮ. ਏ. ਦੇ ਮੁਲਾਂਕਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਪ੍ਰੀਮੈਚਿਓਰ ਹੈ ਅਤੇ ਇਸ ਨਾਲ ਦੇਸ਼ ਵਿੱਚ ਕਮੀ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਪਹਿਲਾਂ ਤੋਂ ਹੀ ਚੱਲ ਰਿਹਾ ਹੈ ਐਕਸਪੋਰਟ ਕੱਟ
ਭਾਰਤ ਨੇ ਪਹਿਲਾਂ ਖੰਡ ਐਕਸਪੋਰਟ ’ਤੇ ਪਾਬੰਦੀ ਲਾਈ ਹੈ। 2022-23 ਸੀਜ਼ਨ ਲਈ ਸ਼ਿਪਮੈਂਟ 6.1 ਮਿਲੀਅਨ ਟਨ ’ਤੇ ਸੀਮਤ ਹੈ, ਜੋ ਇਕ ਸਾਲ ਪਹਿਲਾਂ 11 ਮਿਲੀਅਨ ਟਨ ਤੋਂ ਘੱਟ ਹੈ। ਅਗਲੇ ਸੀਜ਼ਨ ਵਿਚ ਅਕਾਮਾਈਨ ਅਤੇ ਲੀਮਾ ਸਮੇਤ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਸਿਰਫ਼ 2 ਮਿਲੀਅਨ ਤੋਂ 3 ਮਿਲੀਅਨ ਟਨ ਦੀ ਇਜਾਜ਼ਤ ਦਿੱਤੀ ਜਾਏਗੀ ਜਾਂ ਬਿਲਕੁਲ ਨਹੀਂ। ਇਸ ਨਾਲ ਗਲੋਬਲ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸਾਲ ਖੰਡ ਦਾ ਵਾਅਦਾ ਭਾਅ ਲਗਭਗ 20 ਫ਼ੀਸਦੀ ਵਧ ਗਿਆ ਹੈ। ਬਾਜ਼ਾਰ ਨੂੰ ਚਿੰਤਾ ਹੈ ਕਿ ਅਲ ਨੀਨੋ ਦੱਖਣੀ ਅਤੇ ਦੱਖਣੀ ਪੂਰਬ ਏਸ਼ੀਆ ਵਿੱਚ ਗਰਮ ਅਤੇ ਖੁਸ਼ਕ ਸਥਿਤੀ ਲਿਆਏਗਾ, ਜਿਸ ਨਾਲ ਪ੍ਰੋਡਕਸ਼ਨ ਵਿੱਚ ਨੁਕਸਾਨ ਹੋਵੇਗਾ। ਥਾਈਲੈਂਡ ’ਚ ਵੀ ਉਤਪਾਦਨ ’ਚ ਗਿਰਾਵਟ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਕਦੋਂ ਤੱਕ ਲਿਆ ਜਾਏਗਾ ਫ਼ੈਸਲਾ
ਦੱਖਣੀ ਅਫਰੀਕਾ ਅਤੇ ਮੱਧ ਅਮਰੀਕਾ ਵਰਗੇ ਹੋਰ ਖੇਤਰਾਂ ਵਿੱਚ ਘੱਟ ਉਤਪਾਦਨ ਕਾਰਣ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਸਰਕਾਰ ਵਲੋਂ 2023-24 ਖੰਡ ਐਕਸਪੋਰਟ ਕੋਟੇ ’ਤੇ ਹਾਲੇ ਤੱਕ ਕੋਈ ਫ਼ੈਸਲਾ ਲੈਣ ਦੀ ਸੰਭਾਵਨਾ ਨਹੀਂ। ਕਟਾਈ ਅਕਤੂਬਰ ਤੋਂ ਹੀ ਸ਼ੁਰੂ ਹੋਵੇਗੀ ਅਤੇ ਆਈ. ਐੱਸ. ਐੱਮ. ਏ. ਨੇ ਕਿਹਾ ਕਿ ਮੀਂਹ ’ਚ ਹਾਲ ਹੀ ਦੇ ਸੁਧਾਰ ਨਾਲ ਫ਼ਸਲ ਨੂੰ ਫ਼ਾਇਦਾ ਹੋਵੇਗਾ। ਰਾਬੋਬੈਂਕ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਕਾਰਲੋਸ ਮੇਰਾ ਨੇ ਕਿਹਾ ਕਿ ਅਧਿਕਾਰੀ ਉਦੋਂ ਤੱਕ ਉਡੀਕ ਕਰਨਗੇ, ਜਦੋਂ ਤੱਕ ਉਨ੍ਹਾਂ ਨੂੰ ਉਤਪਾਦਨ ਦਾ ਪੂਰਾ ਵੇਰਵਾ ਨਹੀਂ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ : ਬੇਲਗਾਮ ਮਹਿੰਗਾਈ! ਜੈਤੂਨ ਦਾ ਤੇਲ ਤੇ ਮਖਾਣਿਆਂ ਦੀਆਂ ਕੀਮਤਾਂ 'ਚ ਇਕ ਸਾਲ 'ਚ 80 ਫ਼ੀਸਦੀ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਅਰਾਮਕੋ ਦਾ ਦੂਜੀ ਤਿਮਾਹੀ ਦਾ ਸ਼ੁੱਧ ਲਾਭ 37.8 ਫੀਸਦੀ ਘੱਟ ਕੇ 30 ਅਰਬ ਡਾਲਰ ਰਿਹਾ
NEXT STORY