ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਜੇਕਰ EPFO ਕਰਮਚਾਰੀ ਦੀ ਅਚਾਨਕ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਨਾਮਜ਼ਦ ਵਿਅਕਤੀ ਨੂੰ ਹੁਣ ਦੁੱਗਣੀ ਰਕਮ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਬੋਰਡ ਦੀ ਤਰਫੋਂ ਕਰਮਚਾਰੀ ਦੀ ਅਚਾਨਕ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆ ਡੈਥ ਰਿਲੀਫ ਫੰਡ ਦਿੱਤਾ ਜਾਂਦਾ ਹੈ। ਪਰ, EPFO ਨੇ ਹੁਣ ਮ੍ਰਿਤਕ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਫ਼ੈਸਲੇ ਨਾਲ ਦੇਸ਼ ਭਰ 'ਚ EPFO ਦੇ ਕਰੀਬ 30 ਹਜ਼ਾਰ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਇਸ ਫੈਸਲੇ ਦੇ ਸਬੰਧ ਵਿੱਚ ਸੰਸਥਾ ਨੇ ਆਪਣੇ ਦਫ਼ਤਰਾਂ 'ਚ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ
ਰਿਪੋਰਟਾਂ ਦੇ ਅਨੁਸਾਰ, ਸਰਕੂਲਰ ਵਿੱਚ, ਈਪੀਐਫਓ ਨੇ ਸਪੱਸ਼ਟ ਕੀਤਾ ਹੈ ਕਿ ਨਾਮਜ਼ਦ ਦੁਆਰਾ ਪ੍ਰਾਪਤ ਕੀਤੀ ਗਈ ਰਕਮ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਵੇਗੀ, ਜਿਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ। ਹੁਣ ਦੁਰਘਟਨਾ ਮੌਤ ਦੀ ਰਕਮ 8 ਲੱਖ ਰੁਪਏ ਹੋ ਗਈ ਹੈ। ਇਸ ਫੰਡ ਤਹਿਤ ਪਹਿਲਾਂ ਸਿਰਫ਼ 4.20 ਲੱਖ ਰੁਪਏ ਮੁਲਾਜ਼ਮ ਦੇ ਆਸ਼ਰਿਤ ਨੂੰ ਦਿੱਤੇ ਜਾਂਦੇ ਸਨ। ਇਸ ਸੰਦਰਭ ਵਿੱਚ ਲਗਭਗ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹਰ ਤੀਜੇ ਸਾਲ ਇਸ ਰਾਸ਼ੀ ਵਿੱਚ ਕਰੀਬ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਈਪੀਐਫਓ ਦੇ ਮੈਂਬਰਾਂ ਨੇ ਮੰਗ ਕੀਤੀ ਸੀ ਕਿ ਘੱਟ ਤੋਂ ਘੱਟ 10 ਲੱਖ ਰੁਪਏ ਅਤੇ ਵੱਧ ਤੋਂ ਵੱਧ 20 ਲੱਖ ਰੁਪਏ ਦਿੱਤੇ ਜਾਣੇ ਚਾਹੀਦੇ ਹਨ। EPFO ਸਰਕੂਲਰ ਦੇ ਅਨੁਸਾਰ, ਜੇਕਰ ਕਰਮਚਾਰੀ ਦੀ ਮੌਤ ਗੈਰ-ਕੋਵਿਡ ਕਾਰਨ ਹੋਈ ਹੈ, ਤਾਂ ਉਸਦੇ ਪਰਿਵਾਰ ਜਾਂ ਨਾਮਜ਼ਦ ਵਿਅਕਤੀ ਨੂੰ 8 ਲੱਖ ਰੁਪਏ ਦੀ ਰਕਮ ਮਿਲੇਗੀ। ਇਹ ਰਕਮ ਦੇਸ਼ ਭਰ ਵਿੱਚ ਮੌਜੂਦ EPFO ਦੇ ਕਰਮਚਾਰੀਆਂ ਲਈ ਹੋਵੇਗੀ। ਇਹ ਰਾਸ਼ੀ ਭਲਾਈ ਫੰਡ(ਵੈਲਫੇਅਰ ਫੰਡ) ਵਿੱਚੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਜੇਕਰ ਕਰਮਚਾਰੀ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ, ਤਾਂ 28 ਅਪ੍ਰੈਲ 2020 ਦਾ ਹੁਕਮ ਲਾਗੂ ਹੋਵੇਗਾ।
ਇਹ ਵੀ ਪੜ੍ਹੋ : Spicejet ਦੇ ਯਾਤਰੀ ਹੁਣ ਕਿਸ਼ਤਾਂ 'ਚ ਕਰ ਸਕਣਗੇ ਟਿਕਟਾਂ ਦਾ ਭੁਗਤਾਨ, ਜਾਣੋ ਕੀ ਹੈ ਸਕੀਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Yezdi ਮੋਟਰਸਾਈਕਲ ਭਾਰਤ ’ਚ ਕਰ ਰਹੀ ਵਾਪਸੀ, ਜਾਵਾ ਮੋਟਰਸਾਈਕਲ ਨਾਲ ਤੋੜਿਆ ਨਾਤਾ
NEXT STORY