ਨਵੀਂ ਦਿੱਲੀ (ਇੰਟ.)-ਦਾਲ ਅਤੇ ਪਿਆਜ਼ ਤੋਂ ਬਾਅਦ ਹੁਣ ਆਲੂ ਅਤੇ ਖਾਣ ਵਾਲੇ ਤੇਲ ਆਮ ਆਦਮੀ ਦੀ ਪ੍ਰੇਸ਼ਾਨੀ ਵਧਾ ਸਕਦੇ ਹਨ। ਕਹਿਣ ਦਾ ਮਤਲਬ ਹੈ ਕਿ ਖਾਣੇ ਦੀ ਥਾਲੀ ਮਹਿੰਗੀ ਹੋ ਗਈ ਹੈ। ਪਿਛਲੇ ਇਕ ਹਫਤੇ ’ਚ ਆਲੂ ਦੀਆਂ ਕੀਮਤਾਂ ’ਚ 5 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਇਕ ਮਹੀਨੇ ’ਚ ਖਾਣੇ ਵਾਲੇ ਤੇਲਾਂ ਦੇ ਮੁੱਲ ’ਚ 8 ਤੋਂ ਲੈ ਕੇ 16 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਕਈ ਸੂਬਿਆਂ ’ਚ ਪਿਆਜ਼ ਦੇ ਭਾਅ 150 ਰੁਪਏ ਤੋਂ ਪਾਰ ਪਹੁੰਚ ਗਏ ਹਨ। ਤੁਅਰ ਤੇ ਮਾਂਹ ਦੀ ਦਾਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਗਈਆਂ ਹਨ। ਇਕ ਮਹੀਨੇ ’ਚ ਪਾਮ ਆਇਲ ਦੇ ਮੁੱਲ 16 ਫੀਸਦੀ ਵਧੇ ਹਨ। ਪਿਛਲੇ ਇਕ ਮਹੀਨੇ ’ਚ ਸੋਇਆ ਤੇਲ ਦੇ ਮੁੱਲ 8 ਫੀਸਦੀ ਵਧੇ ਹਨ ਅਤੇ ਮਲੇਸ਼ੀਆਈ ਪਾਮ ਆਇਲ ਦੇ ਮੁੱਲ 14 ਫੀਸਦੀ ਵਧੇ ਹਨ। ਇਸ ਨਾਲ ਮਲੇਸ਼ੀਆਈ ਪਾਮ ਆਇਲ 3 ਸਾਲਾਂ ਦੇ ਉੱਪਰੀ ਪੱਧਰ ’ਤੇ ਪਹੁੰਚ ਗਿਆ ਹੈ ।
ਓਧਰ ਆਲੂ ਦੀਆਂ ਕੀਮਤਾਂ ਇਕ ਹਫਤੇ ਦੇ ਅੰਦਰ 5 ਫੀਸਦੀ ਵਧੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਪ੍ਰਚੂਨ ’ਚ ਆਲੂ ਦੀਆਂ ਕੀਮਤਾਂ 18 ਫੀਸਦੀ ਵਧੀਆਂ ਹਨ। ਆਲੂ ਦੇ ਮੁੱਲ 30 ਤੋਂ 35 ਕਿਲੋ ਦੇ ਪੱਧਰ ’ਤੇ ਪਹੁੰਚ ਗਏ ਹਨ।
ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਕ ਵਾਰ ਫਿਰ ਸਟਾਕ ਲਿਮਿਟ ਘੱਟ ਕਰ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਰਿਟੇਲਰ ਸਿਰਫ 2 ਮੀਟ੍ਰਿਕ ਟਨ ਪਿਆਜ਼ ਰੱਖ ਸਕਣਗੇ। ਇਸ ਤੋਂ ਇਲਾਵਾ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਵਪਾਰੀਆਂ ’ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਇਸ ’ਚ ਚੰਗੀ ਖਬਰ ਇਹ ਹੈ ਕਿ ਨਾਸਿਕ ’ਚ ਮਿਸਰ ਤੋਂ ਪਿਆਜ਼ ਆਉਣ ਲੱਗਾ ਹੈ। ਇਸ ਵਜ੍ਹਾ ਨਾਲ ਥੋਕ ਅਤੇ ਪ੍ਰਚੂਨ ਭਾਅ ’ਚ ਨਰਮੀ ਆਉਣ ਲੱਗੀ ਹੈ।
ਮਨੁੱਖੀ ਵਿਕਾਸ ਸੂਚਕ ਰੈਂਕਿੰਗ 'ਚ ਭਾਰਤ ਇਕ ਸਥਾਨ ਉੱਪਰ ਚੜ੍ਹਿਆ :UNDP
NEXT STORY