ਕੋਲੰਬੋ (ਭਾਸ਼ਾ) – ਸ਼੍ਰੀਲਕਾ ਅਤੇ ਆਈ. ਐੱਮ. ਐੱਫ. 2.9 ਅਰਬ ਕਰੋੜ ਅਮਰੀਕੀ ਡਾਲਰ ਦੇ ਬੇਲਆਊਟ ਪੈਕੇਜ ’ਚੋਂ ਕਰੀਬ 33 ਕਰੋੜ ਅਮਰੀਕੀ ਡਾਲਰ ਦੀ ਦੂਜੀ ਕਿਸ਼ਤ ਜਾਰੀ ਕਰਨ ਲਈ ਇਕ ਅਹਿਮ ਕਰਮਚਾਰੀ ਪੱਧਰ ਦੇ ਸਮਝੌਤੇ ’ਤੇ ਪੁੱਜ ਗਏ ਹਨ। ਇਹ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਦੀ ਆਰਥਿਕ ਸੁਧਾਰ ਵਿਚ ਮਦਦ ਕਰੇਗਾ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਸ਼੍ਰੀਲੰਕਾ ਦੀਆਂ ਆਰਥਿਕ ਨੀਤੀਆਂ ਅਤੇ ਸੁਧਾਰਾਂ ਦਾ ਸਮਰਥਨ ਕਰਨ ਲਈ ਵਿਸਤਾਰਿਤ ਫੰਡ ਸਹੂਲਤ (ਈ. ਐੱਫ. ਐੱਫ.) ਦੇ ਤਹਿਤ 48 ਮਹੀਨਿਆਂ ਿਵਚ 2.9 ਅਰਬ ਅਮਰੀਕੀ ਡਾਲਰ ਦੀ ਵਿਸਤਾਰਿਤ ਵਿਵਸਥਾ ਨੂੰ ਇਸ ਸਾਲ ਮਾਰਚ ਵਿਚ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : ICICI ਅਤੇ Kotak Mahindra Bank 'ਤੇ RBI ਦੀ ਵੱਡੀ ਕਾਰਵਾਈ, ਲੱਗਾ 16.14 ਕਰੋੜ ਦਾ ਜੁਰਮਾਨਾ
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦੀ ਵੱਡੀ ਕਾਰਵਾਈ, 60 ਕਰਮਚਾਰੀਆਂ ਨੂੰ ਕੀਤਾ ਸਸਪੈਂਡ
ਆਈ. ਐੱਮ. ਐੱਫ. ਵਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਆਈ. ਐੱਮ. ਐੱਫ. ਪ੍ਰਬੰਧਨ ਅਤੇ ਆਈ. ਐੱਮ. ਐੱਫ. ਕਾਰਜਕਾਰੀ ਬੋਰਡ ਵਲੋਂ ਸਮੀਖਿਆ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼੍ਰੀਲੰਕਾ ਨੂੰ ਫੰਡਿੰਗ ’ਚ 25.4 ਕਰੋੜ ਐੱਸ. ਡੀ. ਆਰ. (ਲਗਭਗ 33 ਕਰੋੜ ਅਮਰੀਕੀ ਡਾਲਰ) ਮਿਲਣਗੇ। ਆਈ. ਐੱਮ. ਐੱਫ. ਨੇ ਹਾਲਾਂਕਿ ਕਿਹਾ ਕਿ ਸਥਿਰਤਾ ਦੇ ਸ਼ੁਰੂਆਤੀ ਸੰਕੇਤ ਦਿਖਾਈ ਦੇਣ ਦੇ ਬਾਵਜੂਦ ਪੂਰਣ ਆਰਥਿਕ ਸੁਧਾਰ ਹਾਲੇ ਤੱਕ ਯਕੀਨੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Singapore Airlines ਵੱਲੋਂ ਵੱਡਾ ਐਲਾਨ
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਈਵਾਨ ਸੈਮੀਕੰਡਕਟਰ ਦੇ ਸ਼ੇਅਰਾਂ 'ਚ ਹੋਇਆ ਵਾਧਾ, ਤੀਜੀ ਤਿਮਾਹੀ 'ਚ 17.28 ਅਰਬ ਡਾਲਰ ਦਾ ਮੁਨਾਫਾ
NEXT STORY