ਵਾਸ਼ਿੰਗਟਨ— ਅਮਰੀਕਾ ਤੇ ਭਾਰਤ ਨੇ ਰਣਨੀਤਕ ਪੈਟਰੋਲੀਅਮ ਭੰਡਾਰ ਬਣਾਉਣ ਲਈ ਇਕ ਮਹੱਤਵਪੂਰਨ ਸਮਝੌਤੇ 'ਤੇ ਦਸਤਖਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਭਾਰਤ ਦਾ ਭੰਡਾਰ ਵਧਾਉਣ ਲਈ ਅਮਰੀਕਾ 'ਚ ਕੱਚੇ ਤੇਲ ਦਾ ਭੰਡਾਰਣ ਕਰਨ ਲਈ ਵੀ ਗੱਲਬਾਤ ਚੱਲ ਰਹੀ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਨੇ ਅਮਰੀਕਾ ਦੇ ਊਰਜਾ ਮੰਤਰੀ ਡੈਨ ਬ੍ਰਾਊਲੇਟ ਨਾਲ ਆਨਲਾਈਨ ਬੈਠਕ ਕੀਤੀ। ਉਨ੍ਹਾਂ ਨੇ ਫੋਨ 'ਤੇ ਸਾਂਝੀ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਕਿਹਾ, ''ਅਸੀਂ ਰਣਨੀਤਕ ਪੈਟਰੋਲੀਅਮ ਭੰਡਰਾ 'ਤੇ ਸਹਿਯੋਗ ਲਈ ਇਕ ਕਰਾਰ ਕੀਤਾ ਹੈ। ਸਾਡੀ ਅਮਰੀਕਾ ਦੇ ਰਣਨੀਤੀ ਭੰਡਾਰ 'ਚ ਕੱਚੇ ਤੇਲ ਦਾ ਭੰਡਾਰਣ ਕਰਨ ਲਈ ਗੱਲਬਾਤ ਵੀ ਸਹੀ ਦਿਸ਼ਾ 'ਚ ਜਾ ਰਹੀ ਹੈ। ਇਸ ਨਾਲ ਭਾਰਤ ਦਾ ਰਣਨੀਤਕ ਭੰਡਾਰ ਵੱਧ ਸਕੇਗਾ।''
ਇਕ ਸਵਾਲ ਦੇ ਜਵਾਬ 'ਚ ਪ੍ਰਧਾਨ ਨੇ ਕਿਹਾ ਕਿ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਖੇਤਰ 'ਚ ਸਹਿਯੋਗ ਲਈ ਸਮਝੌਤਾ ਅਮਰੀਕਾ ਦੇ ਪ੍ਰਸਤਾਵ 'ਤੇ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਵਿਚਕਾਰ ਅਮਰੀਕਾ ਨੇ ਇਹ ਪ੍ਰਸਤਾਵ ਕੀਤਾ ਸੀ।
ਓਰੀਐਂਟ ਇਲੈਕਟ੍ਰਿਕ ਨੇ ਯੂ. ਵੀ. ਸੈਨੀਟੇਕ ਲਾਂਚ ਕੀਤਾ, ਜੋ ਕੋਰੋਨਾ ਵਾਇਰਸ ਨੂੰ ਮਾਰਦਾ ਹੈ
NEXT STORY