ਵਡੋਦਰਾ—ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਹੈ। ਦੇਰੀ ਦੇ ਕਾਰਨ ਸੰਬੰਧੀ ਵੀ ਕਰਮਚਾਰੀਆਂ ਨੂੰ ਨਹੀਂ ਦੱਸੇ ਗਏ। ਸਰਕਾਰ ਨੇ ਏਅਰ ਇੰਡੀਆ ਦਾ ਵਿਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕਰਜ਼ 'ਚ ਡੁੱਬੀ ਏਅਰਲਾਈਨ ਦੇ 21,000 ਕਰਮਚਾਰੀ ਹਨ। ਇਸ 'ਚ 11,000 ਤੋਂ ਜ਼ਿਆਦਾ ਸਥਾਈ ਕਰਮਚਾਰੀ ਹਨ। ਆਮ ਰੂਪ ਨਾਲ ਤਨਖਾਹ ਹਰ ਮਹੀਨੇ ਦੀ 30 ਅਤੇ 31 ਤਾਰੀਖ ਨੂੰ ਮਿਲ ਜਾਂਦੀ ਹੈ। ਇਸ ਬਾਰੇ 'ਚ ਸੰਪਰਕ ਕੀਤੇ ਜਾਣ 'ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਮਾਰਚ ਦੀ ਤਨਖਾਹ ਵੀਰਵਾਰ ਤੱਕ ਆ ਜਾਵੇਗੀ।
ICICI ਬੈਂਕ ਦੀ ਮੁਖੀ ਚੰਦਾ ਕੋਚਰ ਦੇ ਪਤੀ 'ਤੇ IT ਦਾ ਸ਼ਿਕੰਜਾ, ਭੇਜਿਆ ਨੋਟਿਸ
NEXT STORY