ਨਵੀਂ ਦਿੱਲੀ— ਇਨਕਮ ਟੈਕਸ (ਆਈ. ਟੀ.) ਵਿਭਾਗ ਨੇ ਵੀਡੀਓਕਾਨ ਲੋਨ ਮਾਮਲੇ 'ਚ ਟੈਕਸ ਚੋਰੀ ਦੀ ਜਾਂਚ ਕਰਦੇ ਹੋਏ ਦੀਪਕ ਕੋਚਰ ਨੂੰ ਨੋਟਿਸ ਜਾਰੀ ਕੀਤਾ ਹੈ। ਦੀਪਕ ਕੋਚਰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਪਤੀ ਹਨ। ਦੀਪਕ ਕੋਚਰ ਨੂੰ ਇਨਕਮ ਟੈਕਸ ਐਕਟ ਦੀ ਧਾਰਾ 131 ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਭੇਜ ਕੇ ਕੋਚਰ ਕੋਲੋਂ ਨਿੱਜੀ ਵਿੱਤੀ ਜਾਣਕਾਰੀਆਂ, ਪਿਛਲੇ ਕੁਝ ਸਾਲਾਂ ਦਾ ਇਨਕਮ ਟੈਕਸ ਰਿਟਰਨ ਮੁਹੱਈਆ ਕਰਾਉਣ ਨੂੰ ਕਿਹਾ ਗਿਆ ਹੈ। ਇਨਕਮ ਟੈਕਸ ਵਿਭਾਗ ਨੇ ਵੀਡੀਓਕਾਨ ਕੰਪਨੀ ਅਤੇ ਇਸ ਨਾਲ ਜੁੜੇ ਲੋਕਾਂ ਦੇ ਵਿੱਤੀ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ 'ਚ ਕੰਪਨੀ ਨਾਲ ਜੁੜੇ ਕੁਝ ਹੋਰ ਲੋਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਭ ਦੇ ਜਵਾਬ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ 'ਚ ਚੰਦਾ ਕੋਚਰ ਵੀ ਸਵਾਲਾਂ ਦੇ ਘੇਰੇ 'ਚ ਹੈ। ਉਨ੍ਹਾਂ 'ਤੇ ਵੀਡੀਓਕਾਨ ਗਰੁੱਪ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਲੋਨ ਦੇਣ ਦੇ ਮਾਮਲੇ 'ਚ ਨਿਯਮਾਂ ਨੂੰ ਨਾ ਵਰਤਣ ਦਾ ਦੋਸ਼ ਲੱਗਾ ਹੈ। ਇਸ ਸੰਬੰਧ 'ਚ ਸੀ. ਬੀ. ਆਈ. ਜਲਦ ਹੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁਖੀ ਚੰਦਾ ਕੋਚਰ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਫਿਲਹਾਲ ਉਨ੍ਹਾਂ ਦੇ ਪਤੀ ਖਿਲਾਫ ਜਾਂਚ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਦੋਸ਼ ਹੈ ਕਿ ਬੈਂਕਾਂ ਦੇ ਇਕ ਸਮੂਹ ਜਿਸ 'ਚ ਆਈ. ਸੀ. ਆਈ. ਸੀ. ਆਈ. ਬੈਂਕ ਵੀ ਸ਼ਾਮਲ ਹੈ, ਨੇ 2012 'ਚ ਵੀਡੀਓਕਾਨ ਨੂੰ 3250 ਕਰੋੜ ਰੁਪਏ ਦਾ ਲੋਨ ਦਿੱਤਾ ਸੀ, ਜੋ ਬਾਅਦ 'ਚ ਘੁੰਮ ਫਿਰ ਕੇ 'ਨਿਊਪਾਵਰ ਕੰਪਨੀ' ਕੋਲ ਆ ਗਿਆ, ਜਿਸ ਦੇ ਮੁਖੀਆ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਹਨ। ਬਆਦ 'ਚ ਬੈਂਕ ਨੇ ਇਸ ਲੋਨ ਨੂੰ ਐੱਨ. ਪੀ. ਏ. ਐਲਾਨ ਕਰ ਦਿੱਤਾ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਇਸ ਲੋਨ ਨੂੰ ਦੇਣ 'ਚ ਗੜਬੜੀ ਕੀਤੀ ਗਈ ਹੈ। ਉੱਥੇ ਹੀ ਬੈਂਕ ਦੇ ਬੋਰਡ ਨੇ ਇਸ ਲੋਨ ਨੂੰ ਦੇਣ 'ਚ ਕੋਈ ਗੜਬੜੀ ਨਾ ਹੋਣ ਦੀ ਗੱਲ ਕਹੀ ਹੈ। ਬੈਂਕ ਦੇ ਬੋਰਡ ਨੇ ਚੰਦਾ ਕੋਚਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਲਾਏ ਜਾ ਰਹੇ ਦੋਸ਼ਾਂ 'ਚ ਦਮ ਨਹੀਂ ਹੈ।
ਹੁਣ ਬੈਂਕਿੰਗ ਸੈਕਟਰ 'ਚ ਵੀ ਉਤਰਿਆ ਰਿਲਾਇੰਸ ਜਿਓ
NEXT STORY