ਜਲੰਧਰ (ਅਨਿਲ ਸਲਵਾਨ)-ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ 23ਵਾਂ ਅਤੇ ਸੌਦੇ ਤਹਿਤ ਆਖਰੀ ਬੋਇੰਗ-777 ਜਹਾਜ਼ ਮਿਲ ਗਿਆ ਹੈ। ਇਸਦੇ ਨਾਲ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਨਾਲ ਇਕ ਦਹਾਕੇ ਤੋਂ ਵੀ ਜ਼ਿਆਦਾ ਪੁਰਾਣਾ 68 ਜਹਾਜ਼ਾਂ ਦੀ ਸਪਲਾਈ ਦਾ ਸੌਦਾ ਪੂਰਾ ਹੋ ਗਿਆ।ਜ਼ਿਕਰਯੋਗ ਹੈ ਕਿ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਲੰਬੀ ਦੂਰੀ ਦੀਆਂ ਯਾਤਰਾਵਾਂ 'ਚ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰ ਦੇਸ਼ ਏਅਰ ਇੰਡੀਆ ਦੇ ਨਿਵੇਸ਼ ਦੀਆਂ ਤਿਆਰੀਆਂ ਲੱਗੀ ਹੈ। ਹਵਾਬਾਜ਼ੀ ਕੰਪਨੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਆਖਰੀ ਬੋਇੰਗ-777-300-ਈ ਆਰ. ਦੀ ਰਜਿਸਟ੍ਰੇਸ਼ਨ ਵੀ. ਟੀ.-ਏ. ਐੱਲ. ਐਕਸ ਦੇ ਨਾਂ ਤੋਂ ਕੀਤੀ ਗਈ ਹੈ। ਇਹ ਜਹਾਜ਼ ਸੋਮਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਗਿਆ। ਇਸ ਜਹਾਜ਼ 'ਚ 300 ਯਾਤਰੀਆਂ ਦੀ ਸਮਰੱਥਾ ਹੈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਆਖਰੀ ਜਹਾਜ਼ ਦੀ ਡਲਿਵਰੀ ਹੋਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ 2006 'ਚ 68 ਜਹਾਜ਼ਾਂ ਦੀ ਸਪਲਾਈ ਲਈ ਬੋਇੰਗ ਨੂੰ ਇਹ ਆਰਡਰ ਦਿੱਤਾ ਸੀ। ਇਹ 68 ਜਹਾਜ਼ਾਂ 'ਚ 27 ਡਰੀਮ ਲਾਈਨਰ, 15 ਬੋਇੰਗ-777-300-ਈ. ਆਰ, 8 ਬੋਇੰਗ-777-200 ਐੱਲ. ਆਰ. ਅਤੇ 18 ਬੋਇੰਗ-737-800 ਜਹਾਜ਼ ਸ਼ਾਮਲ ਸਨ। ਕੁੱਲ 68 ਜਹਾਜ਼ਾਂ 'ਚੋਂ 50 ਜਹਾਜ਼ ਏਅਰ ਇੰਡੀਆ ਕੋਲ ਰਹਿਣਗੇ ਅਤੇ ਬਾਕੀ ਬਚੇ 18 ਜਹਾਜ਼ (ਬੀ. 737 ਐੱਸ) ਉਸਦੀ ਅੰਤਰਰਾਸ਼ਟਰੀ ਬਜਟ ਏਅਰਲਾਈਨ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਇਸਤੇਮਾਲ 'ਚ ਲਿਆਵੇਗੀ।
ਵਾਕਸਵੈਗਨ ਦਾ ਐਲਾਨ : 2018 'ਚ ਹੀ ਲਿਆਵੇਗੀ 9 ਇਲੈਕਟ੍ਰਾਨਿਕ ਵਾਹਨ
NEXT STORY