ਨਵੀਂ ਦਿੱਲੀ–ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਏਅਰਲਾਈਨ ਦੀ ਡਿਜੀਟਲ ਪ੍ਰਣਾਲੀ ਦੇ ਆਧੁਨਿਕੀਕਰਣ ਲਈ 20 ਕਰੋੜ ਡਾਲਰ ਦਾ ਸ਼ੁਰੂਆਤੀ ਨਿਵੇਸ਼ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਆਧੁਨਿਕੀਕਰਣ ਦੇ ਤਹਿਤ ਚੈਟ ਜੀ. ਪੀ. ਟੀ. ਸੰਚਾਲਿਤ ਚੈਟਬਾਟ ਅਤੇ ਕਈ ਹੋਰ ਪਹਿਲ ਨੂੰ ਅਮਲੀਜਾਮਾ ਪਹਿਨਾਇਆ ਜਾਏਗਾ। ਏਅਰਲਾਈਨ ਨੇ ‘ਵਿਹਾਨ ਡਾਟ ਏ. ਆਈ.’ ਨਾਂ ਨਾਲ ਇਕ ਰੂਪਾਂਤਰਣ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ- ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ 'ਚ 27 ਫ਼ੀਸਦੀ ਵਧਿਆ
ਏਅਰ ਇੰਡੀਆ ਨੇ ਬਿਆਨ ’ਚ ਕਿਹਾ ਕਿ ਉਸ ਦੀ ਡਿਜੀਟਲ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਯਤਨਾਂ ’ਚ ਅਹਿਮ ਤਰੱਕੀ ਹੋਈ ਹੈ। ਕਈ ਪਹਿਲ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਕਈ ’ਤੇ ਕੰਮ ਜਾਰੀ ਹੈ। ਕੰਪਨੀ ਪਹਿਲਾਂ ਹੀ ਡਿਜੀਟਲ ਪ੍ਰਣਾਲੀ, ਡਿਜੀਟਲ ਇੰਜੀਨੀਅਰਿੰਗ ਸੇਵਾਵਾਂ ਅਤੇ ਕੁਸ਼ਲ ਡਿਜੀਟਲ ਵਰਕਫੋਰਸ ਲਈ ਲਗਭਗ 20 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।
ਇਹ ਵੀ ਪੜ੍ਹੋ- ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ
ਬਿਆਨ ਮੁਤਾਬਕ ਕੰਪਨੀ ਨੂੰ ਉਮੀਦ ਹੈ ਕਿ ਅਗਲੇ 5 ਸਾਲਾਂ ਦੌਰਾਨ ਨਿਵੇਸ਼ ਦੀ ਇਹ ਰਫਤਾਰ ਬਰਕਰਾਰ ਰਹੇਗੀ। ਇਸ ਦੇ ਤਹਿਤ ਰਵਾਇਤੀ ਡਿਜੀਟਲ ਤਕਨੀਕਾਂ ਨੂੰ ਲੈ ਕੇ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਅਤਿ-ਆਧੁਨਿਕ ਤਕਨਾਲੋਜੀ ਨੂੰ ਲਾਗੂ ਕੀਤਾ ਜਾਏਗਾ। ਇਸ ਤੋਂ ਇਲਾਵਾ ਇੰਡੀਆ ਕੁਆਂਟਮ ਕੰਪਿਊਟਿੰਗ ਦੀ ਵਰਤੋਂ ਵਰਗੇ ਉੱਭਰਦੇ ਰੁਝਾਨਾਂ ਨੂੰ ਅਪਣਾਉਣ ’ਤੇ ਵੀ ਵਿਚਾਰ ਕਰ ਰਹੀ ਹੈ। ਗਾਹਕਾਂ ਨਾਲ ਬਿਹਤਰ ਕੁਨੈਕਸ਼ਨ ਲਈ ਏਅਰਲਾਈਨ ਵੈੱਬਸਾਈਟ ਅਤੇ ਮੋਬਾਇਲ ਐਪ ਦੇ ਆਧੁਨਿਕੀਕਰਣ, ਯੂਜ਼ਰ ਦੇ ਅਨੁਕੂਲ ਗਾਹਕ ਸੂਚਨਾ ਪ੍ਰਣਾਲੀ, ਚੈਟ ਜੀ. ਪੀ. ਟੀ. ਸੰਚਾਲਿਤ ਚੈਟਬਾਟ ਅਤੇ ਉਡਾਣ ’ਚ ਆਧੁਨਿਕੀ ਮਨੋਰੰਜਨ ਪ੍ਰਣਾਲੀ ’ਤੇ ਕੰਮ ਕਰ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ
NEXT STORY