ਨਵੀਂ ਦਿੱਲੀ- ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਟਾਟਾ ਗਰੁੱਪ, ਸਪਾਈਸ ਜੈੱਟ ਜਾਂ ਫਿਰ ਕਿਸੇ ਹੋਰ ਦੀ ਹੋਵੇਗੀ ਇਸ ਤੋਂ ਪਰਦਾ ਜਲਦ ਹੀ ਉੱਠਣ ਵਾਲਾ ਹੈ। ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੂੰ ਇਸ ਸਾਲ ਜੂਨ ਤੱਕ ਨਵਾਂ ਮਾਲਕ ਮਿਲ ਸਕਦਾ ਹੈ। ਸਰਕਾਰ ਜਲਦ ਹੀ ਦੂਜੇ ਦੌਰ ਤਹਿਤ ਵਿੱਤੀ ਬੋਲੀ ਮੰਗਾਉਣ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਇਸ ਸਾਲ ਮਈ ਤੱਕ ਵਿੱਤੀ ਬੋਲੀ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਅਤੇ ਜੂਨ ਅੰਤ ਤੱਕ ਸੰਭਾਵਤ ਖ਼ਰੀਦਦਾਰ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿਚ ਸ਼ਾਰਟਲਿਸਟਡ ਬੋਲੀਕਾਰਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਰਿਪੋਰਟਾਂ ਮੁਤਾਬਕ, ਸ਼ੁਰੂਆਤੀ ਬੋਲੀ ਵਿਚ ਏਅਰ ਇੰਡੀਆ ਨੂੰ ਖ਼ਰੀਦਣ ਦੀ ਕਤਾਰ ਵਿਚ ਹੁਣ ਟਾਟਾ ਸੰਨਜ਼, ਸਪਾਈਸ ਜੈੱਟ ਦੇ ਪ੍ਰਮੋਟਰ ਅਜੈ ਸਿੰਘ ਤੇ ਦਿੱਲੀ ਦੇ ਬਰਡ ਗਰੁੱਪ ਦੇ ਪ੍ਰਮੋਟਰ ਅੰਕੁਰ ਭਾਟੀਆ ਹੀ ਬਚੇ ਹਨ। ਹਾਲਾਂਕਿ, ਸਰਕਾਰ ਨੇ ਸ਼ਾਰਟਿਲਸਟਡ ਬੋਲੀਕਾਰਾਂ ਦੀ ਹੁਣ ਤੱਕ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਸਹੀ ਮੌਕਾ, ਬਹੁਤ ਜਲਦ ਹੋਵੇਗਾ ਫਿਰ ਮਹਿੰਗਾ, ਜਾਣੋ 4 ਵਜ੍ਹਾ
ਸਰਕਾਰ ਨੇ ਨਵੇਂ ਵਿੱਤੀ ਸਾਲ ਦੇ ਅਖੀਰ ਤੱਕ ਏਅਰ ਇੰਡੀਆ ਨੂੰ ਵੇਚਣ ਦੀ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਜੂਨ ਵਿਚ ਨਵੇਂ ਮਾਲਕ ਦੀ ਚੋਣ ਹੋਣ ਪਿੱਛੋਂ 6 ਮਹੀਨਿਆਂ ਵਿਚ ਏਅਰ ਇੰਡੀਆ ਦਾ ਪ੍ਰਬੰਧਨ ਨਿੱਜੀ ਹੱਥਾਂ ਵਿਚ ਸੌਂਪਿਆ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਮਹੀਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਏਅਰ ਇੰਡੀਆ ਦਾ ਨਿੱਜੀਕਰਨ 2021-22 ਵਿਚ ਪੂਰਾ ਹੋ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਪੁਰੀ ਨੇ ਕਿਹਾ ਕਿ ਸਰਕਾਰ ਨੂੰ ਏਅਰ ਇੰਡੀਆ ਪਿੱਛੇ ਹਰ ਰੋਜ਼ 20 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ 'ਤੇ ਲਗਭਗ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।
ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਨਾ ਕੀਤਾ ਲਿੰਕ ਤਾਂ ਭਰਨਾ ਹੋਵੇਗਾ ਇੰਨਾ ਜੁਰਮਾਨਾ
►ਏਅਰ ਇੰਡੀਆ ਨੂੰ ਨਵਾਂ ਮਾਲਕ ਜਲਦ ਮਿਲਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
NEXT STORY