ਸਿੰਗਾਪੁਰ (ਭਾਸ਼ਾ)– ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਕੈਂਪਵੇਲ ਵਿਲਸਨ ਨੇ ਕਿਹਾ ਕਿ ਕੰਪਨੀ ਨੇ 470 ਜਹਾਜ਼ਾਂ ਦਾ ਆਰਡਰ ਦਿੱਤਾ ਹੈ ਅਤੇ ਅਗਲੇ 18 ਮਹੀਨਿਆਂ ਤੱਕ ਇਸ ਨੂੰ ਹਰ 6 ਦਿਨਾਂ ਬਾਅਦ ਇਕ ਨਵਾਂ ਜਹਾਜ਼ ਮਿਲੇਗਾ। ਉਨ੍ਹਾਂ ਨੇ ਐਸੋਸੀਏਸ਼ਨ ਆਫ ਏਸ਼ੀਆ ਪੈਸੇਫਿਕ ਏਅਰਲਾਈਨਜ਼ ਦੇ ਮੁਖੀਆਂ ਦੀ 67ਵੀਂ ਬੈਠਕ ’ਚ ਕਿਹਾ ਕਿ ਸਾਡੇ ਕੋਲ ਨਵੇਂ ਜਹਾਜ਼ ਹਨ, ਅਸੀਂ ਕਈ ਨਵੇਂ ਚਾਲਕ ਦਲ ਅਤੇ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਨ, ਸਿਖਲਾਈ ਵਿਵਸਥਾ ’ਚ ਸੁਧਾਰ ਕਰ ਰਹੇ ਹਾਂ ਅਤੇ ਹਾਲੇ ਹੋਰ ਕੰਮ ਕਰਨਾ ਬਾਕੀ ਹੈ ਅਤੇ ਅਸੀਂ ਚੰਗੀ ਤਰੱਕੀ ਕਰ ਰਹੇ ਹਾਂ।
ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ
ਸੈਸ਼ਨ ’ਚ ਵਿਲਸਨ ਨੇ ਕਿਹਾ ਕਿ ਏਅਰ ਇੰਡੀਆ ਦੇ ਜ਼ਿਆਦਾਤਰ ਗਾਹਕ ਭਰੋਸੇਯੋਗਾ ਅਤੇ ਸਮੇਂ ਦੀ ਪਾਬੰਦੀ ਚਾਹੁੰਦੇ ਹਨ ਅਤੇ ਸਾਡੇ ਸਾਹਮਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਚੁਣੌਤੀ ਹੈ। ਇਸ ਤੋਂ ਇਲਾਵਾ ਨਵੇਂ ਜਹਾਜ਼ਾਂ ਨੂੰ ਅੰਤਰਰਾਸ਼ਟਰੀ ਉਡਾਣਾਂ ’ਚ ਲਗਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਠੱਪ ਪਏ ਜਹਾਜ਼ਾਂ ਨੂੰ ਸੇਵਾ ’ਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ 8 ਫ਼ੀਸਦੀ ਦੀ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਤੋਂ ਵਧ ਰਹੀ ਭਾਰਤੀ ਅਰਥਵਿਵਸਥਾ ਦੀ ਸੇਵਾ ਲਈ 470 ਜਹਾਜ਼ਾਂ ਦਾ ਆਰਡਰ ਦਿੱਤਾ ਹੈ ਅਤੇ ਅਗਲੇ 18 ਮਹੀਨਿਆਂ ਵਿਚ ਹਰ 6 ਦਿਨਾਂ ਬਾਅਦ ਇਕ ਨਵਾਂ ਜਹਾਜ਼ਾਂ ਪ੍ਰਾਪਤ ਕਰਨ ਦੀ ਤਿਆਰੀ ਹੈ। ਵਿਲਸਨ ਨੇ ਹੋਰ ਏਅਰਲਾਈਨਜ਼ ਨਾਲ ਮੁਕਾਬਲੇਬਾਜ਼ੀ ਕਰਨ ਅਤੇ ਏਅਰ ਇੰਡੀਆ ਲਈ ਟ੍ਰੈਫਿਕ ਵਧਾਉਣ ਦਾ ਵੀ ਭਰੋਸਾ ਜਤਾਇਆ।
ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ
NEXT STORY