ਜਲੰਧਰ (ਪੰਕਜ, ਕੁੰਦਨ)- ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਆਪਣੇ ਰਿਟਾਇਰਡ ਪੁਲਸ ਅਧਿਕਾਰੀਆਂ ਦੀ ਨਿਸ਼ਠਾਵਾਨ ਅਤੇ ਸਰਾਹਣਯੋਗ ਸੇਵਾ ਨੂੰ ਸਨਮਾਨਤ ਕਰਨ ਦੇ ਉਦੇਸ਼ ਨਾਲ ਪੁਲਸ ਲਾਈਨਜ਼, ਜਲੰਧਰ ਵਿਖੇ ਪੁਲਸ ਬਜ਼ੁਰਗ ਦਿਵਸ ਆਦਰ, ਸਤਿਕਾਰ ਅਤੇ ਗੌਰਵ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਏ. ਡੀ. ਸੀ. ਪੀ (ਹੈੱਡਕੁਆਟਰ) ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਜ਼ਿਲ੍ਹੇ ਦੇ ਸਾਰੇ ਰਿਟਾਇਰਡ ਪੁਲਸ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ। ਮੌਕੇ ‘ਤੇ ਜ਼ਿਲ੍ਹਾ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਪੁਲਿਸ ਪੈਨਸ਼ਨਰਾਂ ਦੀ ਭਲਾਈ ਲਈ ਐਸੋਸੀਏਸ਼ਨ, ਪੁਲਸ ਵਿਭਾਗ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਮੁੜ ਕਬੱਡੀ ਕੱਪ 'ਚ ਕਤਲ ਦੀ ਵਾਰਦਾਤ ਨਾਲ ਦਹਿਲ ਜਾਣਾ ਸੀ ਪੰਜਾਬ! ਵੱਡੀ ਯੋਜਨਾ ਨੂੰ ਪੁਲਸ ਨੇ ਕਰ 'ਤਾ ਫੇਲ੍ਹ
ਇਸ ਮੌਕੇ ‘ਤੇ ਸ੍ਰੀ ਚੰਦਰ ਕੈਲਾਸ਼ (ਰਿਟਾਇਰਡ ਡੀ. ਐੱਸ. ਪੀ), ਸ੍ਰੀ ਹਰਦੈਵ ਸਿੰਘ (ਰਿਟਾਇਰਡ ਡੀ. ਐੱਸ. ਪੀ), ਸੋਹਨ ਲਾਲ (ਰਿਟਾਇਰਡ ਡੀ. ਐੱਸ. ਪੀ), ਮਹਿੰਦਰ ਸਿੰਘ (ਰਿਟਾਇਰਡ ਡੀ. ਐੱਸ. ਪੀ) ਸਮੇਤ ਛੇ ਹੋਰ ਰਿਟਾਇਰਡ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਸ਼ਕਾਮ ਅਤੇ ਸਮਰਪਿਤ ਸੇਵਾ ਲਈ ਸਨਮਾਨਤ ਕੀਤਾ ਗਿਆ।
ਇਸ ਦੇ ਨਾਲ ਹੀ ਕਈ ਰਿਟਾਇਰਡ ਅਧਿਕਾਰੀਆਂ ਵੱਲੋਂ ਆਪਣੀ ਸੇਵਾ ਦੌਰਾਨ ਦੇ ਅਨੁਭਵ, ਯਾਦਗਾਰ ਘਟਨਾਵਾਂ ਅਤੇ ਡਿਊਟੀ ਸਮੇਂ ਆਈਆਂ ਚੁਣੌਤੀਆਂ ਸਾਂਝੀਆਂ ਕੀਤੀਆਂ ਗਈਆਂ, ਜੋ ਨੌਜਵਾਨ ਪੁਲਸ ਭਿਵਾਗ ਲਈ ਪ੍ਰੇਰਣਾ ਸਰੋਤ ਬਣੀਆਂ। ਜਲੰਧਰ ਕਮਿਸ਼ਨਰੇਟ ਪੁਲਸ ਆਪਣੇ ਰਿਟਾਇਰਡ ਕਰਮਚਾਰੀਆਂ ਦੀ ਭਲਾਈ, ਮਰਿਆਦਾ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਸਦਾ ਵਚਨਬੱਧ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਪੰਜਾਬ ਪੁਲਸ ਨੇ ਕੀਤਾ ਇਕ ਹੋਰ ਵੱਡਾ ਐਨਕਾਊਂਟਰ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੜ ਕਬੱਡੀ ਕੱਪ 'ਚ ਕਤਲ ਦੀ ਵਾਰਦਾਤ ਨਾਲ ਦਹਿਲ ਜਾਣਾ ਸੀ ਪੰਜਾਬ! ਵੱਡੀ ਯੋਜਨਾ ਨੂੰ ਪੁਲਸ ਨੇ ਕਰ 'ਤਾ ਫੇਲ੍ਹ
NEXT STORY