ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਨੇ ਏਅਰ ਟੈਕਸੀ ਇੰਡੀਆ ਨੂੰ ਆਪ੍ਰੇਸ਼ਨ ਪਰਮਿਟ ਦੇ ਦਿੱਤਾ ਹੈ, ਜਿਸ ਨਾਲ ਇਹ ਕੰਪਨੀ ਦੇਸ਼ ਦੀ ਨਵੀਂ ਏਅਰਲਾਈਨ ਬਣ ਗਈ ਹੈ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਏਅਰਲਾਈਨ ਨੂੰ ਇਸ ਹਫ਼ਤੇ ਪਰਮਿਟ ਮਿਲ ਗਿਆ ਹੈ। ਏਅਰਲਾਈਨ ਖੇਤਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਕੰਪਨੀ ਵੱਲੋਂ ਟੇਕਨਮ ਪੀ-2006-ਟੀ ਵੀਟੀ-ਏਟੀਸੀ ਏਅਰਕ੍ਰਾਫਟ ਦਾ ਇਸਤੇਮਾਲ ਕਰਨ ਦੀ ਯੋਜਨਾ ਹੈ, ਜਿਸ ਵਿਚ ਛੋਟੀ ਦੂਰੀ ਦੇ ਰੂਟ 'ਤੇ ਤਿੰਨ ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ। ਏਅਰ ਟੈਕਸੀ ਦੇ ਸਹਿ-ਸੰਸਥਾਪਕ ਵਰੁਣ ਸੁਹਾਗ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਸੰਬਰ ਨੂੰ ਪਰਮਿਟ ਮਿਲ ਗਿਆ ਸੀ। ਅਸੀਂ ਹੁਣ ਸਲੋਟਾਂ ਲਈ ਅਪਲਾਈ ਕਰਾਂਗੇ। ਉਨ੍ਹਾਂ ਕਿਹਾ ਕਿ ਏਅਰਲਾਇੰਸ ਦੇ ਦਸੰਬਰ ਵਿਚ ਆਪ੍ਰੇਸ਼ਨ ਸ਼ੁਰੂ ਕਰਨ ਦੀ ਯੋਜਨਾ ਹੈ, ਇਹ ਚੰਡੀਗੜ੍ਹ ਆਧਾਰਿਤ ਹੋਵੇਗਾ। ਸੁਹਾਗ ਨੇ ਕਿਹਾ ਕਿ ਸਾਡੇ ਕੋਲ ਆਰ. ਸੀ. ਐੱਸ. ਤਹਿਤ 26 ਰੂਟ ਹਨ। ਆਰ. ਸੀ. ਐੱਸ. ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਹੈ, ਜਿਸ ਨੂੰ 'ਉਡਾਣ' ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤਹਿਤ ਸਰਕਾਰ ਏਅਰਲਾਈਨਾਂ ਨੂੰ ਟੀਅਰ 2 ਅਤੇ 3 ਸ਼ਹਿਰਾਂ ਵਿਚ ਸੇਵਾਵਾਂ ਸ਼ੁਰੂ ਕਰਨ ਲਈ ਪ੍ਰੋਤਸਾਹਨ ਦਿੰਦੀ ਹੈ, ਤਾਂ ਜੋ ਆਮ ਲੋਕਾਂ ਨੂੰ ਸਸਤੀ ਹਵਾਈ ਯਾਤਰਾ ਮਿਲ ਸਕੇ।
ਸਰਕਾਰ ਟੀਕਾ ਨਿਰਮਾਤਾਵਾਂ ਨੂੰ ਮੁਕੱਦਮੇਬਾਜ਼ੀ ਤੋਂ ਬਚਾਉਣ ਦਾ ਪ੍ਰਬੰਧ ਕਰੇ: ਪੂਨਾਵਾਲਾ
NEXT STORY