ਨਵੀਂ ਦਿੱਲੀ (ਵਾਰਤਾ) - ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਇੰਸ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਨੇ ਬੁੱਧਵਾਰ ਨੂੰ ਦਿੱਲੀ ਤੋਂ ਜਾਪਾਨ ਦੇ ਟੋਕਿਓ ਹਨੇਦਾ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ। ਏਅਰ ਲਾਈਨ ਨੇ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੋਕਿਓ ਜਾਣ ਵਾਲੀ ਪਹਿਲੀ ਉਡਾਣ 07 ਜੁਲਾਈ ਨੂੰ ਦੁਪਹਿਰ 3 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ ਜਾਪਾਨ ਦੀ ਰਾਜਧਾਨੀ ਟੋਕਿਓ ਪਹੁੰਚੀ। ਵਾਪਸੀ ਫਲਾਈਟ ਵੀਰਵਾਰ ਨੂੰ ਸਥਾਨਕ ਸਮੇਂ ਸ਼ਾਮ 5.50 ਵਜੇ ਟੋਕਿਓ ਹਨੇਦਾ ਤੋਂ ਰਵਾਨਾ ਹੋ ਕੇ ਰਾਤ 11.35 ਵਜੇ ਦਿੱਲੀ ਪਹੁੰਚੇਗੀ।
ਏਅਰ ਬੱਬਲ ਵਿਵਸਥਾ ਦੇ ਤਹਿਤ ਭਾਰਤ ਅਤੇ ਜਾਪਾਨ ਦਰਮਿਆਨ ਸਮਝੌਤੇ ਦੇ ਤਹਿਤ ਵਿਸਤਾਰਾ ਟੋਕਿਓ ਲਈ ਹਫ਼ਤੇ ਵਿਚ ਇਕ ਦਿਨ ਹਵਾਈ ਸੇਵਾ ਮੁਹੱਇਆ ਕਰਵਾਏਗੀ। ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੇਸਲੀ ਥੰਗ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਕੰਪਨੀ ਇਸ ਮਾਰਗ 'ਤੇ ਉਡਾਣਾਂ ਦੀ ਸੰਖਿਆ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਾਜ ਦਾ Mcap 100 ਅਰਬ ਡਾਲਰ ਦੇ ਪਾਰ
NEXT STORY