ਨਵੀਂ ਦਿੱਲੀ - ਏਅਰਕ੍ਰਾਫਟ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ 'ਚ 3.22 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ ਹਨ। ਇਸ ਸਾਲ ਯਾਨੀ 2022 ਵਿੱਚ ਜਹਾਜ਼ਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ ਇਹ ਨੌਵਾਂ ਵਾਧਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਊਰਜਾ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ, ਜਿਸ ਦਾ ਅਸਰ ਜਹਾਜ਼ਾਂ ਦੇ ਈਂਧਨ 'ਤੇ ਵੀ ਪਿਆ ਹੈ।
ਸਰਕਾਰੀ ਮਾਲਕੀ ਵਾਲੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ATF ਦੀਆਂ ਕੀਮਤਾਂ 3,649.13 ਰੁਪਏ ਪ੍ਰਤੀ ਕਿਲੋਲੀਟਰ ਭਾਵ 3.22 ਫੀਸਦੀ ਵਧ ਗਈਆਂ ਹਨ। ਹੁਣ ਰਾਸ਼ਟਰੀ ਰਾਜਧਾਨੀ 'ਚ ATF ਦੀ ਕੀਮਤ 1,16,851.46 ਰੁਪਏ ਪ੍ਰਤੀ ਕਿਲੋਲੀਟਰ (116.8 ਰੁਪਏ ਪ੍ਰਤੀ ਲੀਟਰ) 'ਤੇ ਪਹੁੰਚ ਗਈ ਹੈ। ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 25ਵੇਂ ਦਿਨ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਰਿਕਾਰਡ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ: Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ
ਹਵਾਈ ਜਹਾਜ਼ ਦੇ ਈਂਧਨ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਰੋਜ਼ਾਨਾ ਸੋਧੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ 16 ਮਾਰਚ ਨੂੰ ATF ਦੀਆਂ ਕੀਮਤਾਂ 'ਚ 18.3 ਫੀਸਦੀ ਜਾਂ 17,135.63 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ 1 ਅਪ੍ਰੈਲ ਨੂੰ ਵੀ ਜਹਾਜ਼ ਦਾ ਈਂਧਨ ਦੋ ਫੀਸਦੀ ਭਾਵ 2,258.54 ਰੁਪਏ ਪ੍ਰਤੀ ਕਿਲੋਲੀਟਰ ਮਹਿੰਗਾ ਹੋਇਆ ਸੀ। 16 ਅਪ੍ਰੈਲ ਨੂੰ ਇਸ ਦੀਆਂ ਕੀਮਤਾਂ 'ਚ 0.2 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਸੀ। ਮੁੰਬਈ 'ਚ ATF ਦੀ ਕੀਮਤ ਹੁਣ 1,15,617.24 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਇਹ 1,21,430.48 ਰੁਪਏ ਅਤੇ ਚੇਨਈ ਵਿੱਚ 1,20,728.03 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।
ਸਥਾਨਕ ਟੈਕਸਾਂ ਦੇ ਕਾਰਨ ATF ਦੀ ਕੀਮਤ ਰਾਜ ਤੋਂ ਰਾਜ ਵਿੱਚ ਵੱਖਰੀ ਹੁੰਦੀ ਹੈ। ਏਅਰਕ੍ਰਾਫਟ ਈਂਧਨ ਕਿਸੇ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਭਗ 40 ਪ੍ਰਤੀਸ਼ਤ ਹੈ। 2022 ਦੀ ਸ਼ੁਰੂਆਤ ਤੋਂ, ਹਰ ਪੰਦਰਵਾੜੇ ATF ਦੀ ਕੀਮਤ ਵਧਾਈ ਗਈ ਹੈ। 1 ਜਨਵਰੀ ਤੋਂ ਲੈ ਕੇ ਹੁਣ ਤੱਕ ਨੌਂ ਵਾਰ ATF ਦੀਆਂ ਕੀਮਤਾਂ 'ਚ 42,829.55 ਰੁਪਏ ਪ੍ਰਤੀ ਕਿਲੋਲੀਟਰ ਭਾਵ 50 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: LIC ’ਤੇ ਸਾਈਬਰ ਹਮਲੇ ਦਾ ਖ਼ਤਰਾ, IPO ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਨੇ ਦਿੱਤੀ ਇਹ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਦਾ ਦੂਜਾ ਪੜਾਅ 1 ਜੂਨ ਤੋਂ ਹੋਵੇਗਾ ਸ਼ੁਰੂ
NEXT STORY