ਨਵੀਂ ਦਿੱਲੀ, (ਭਾਸ਼ਾ)– ਦੂਰਸੰਚਾਰ ਰੈਗੂਲੇਟਰ ਟ੍ਰਾਈ ਦੇ ਅੰਕੜਿਆਂ ਮੁਤਾਬਕ ਭਾਰਤੀ ਦੂਰਸੰਚਾਰ ਬਾਜ਼ਾਰ ਨੇ ਮਈ ’ਚ ਇਕ ਦਿਲਚਸਪ ਤਸਵੀਰ ਪੇਸ਼ ਕੀਤੀ, ਜਿਸ ’ਚ ਭਾਰਤੀ ਏਅਰਟੈੱਲ 46.13 ਲੱਖ ਮੋਬਾਇਲ ਸੇਵਾ ਗਾਹਕ ਗੁਆਉਂਦੀ ਹੋਈ ਨਜ਼ਰ ਆਈ ਅਤੇ ਮੁਕਾਬਲੇਬਾਜ਼ ਰਿਲਾਇੰਸ ਜੀਓ ਦੀ ਗਿਣਤੀ ’ਚ 35.54 ਲੱਖ ਦਾ ਵਾਧਾ ਹੋਇਆ। ਕੁੱਲ ਮਿਲਾ ਕੇ ਭਾਰਤੀ ਮੋਬਾਇਲ ਬਾਜ਼ਾਰ ਨੇ ਮਈ ’ਚ 62.7 ਲੱਖ ਖਪਤਕਾਰਾਂ ਦੀ ਕਮੀ ਹੋਈ।
ਇਸ ਦੌਰਾਨ ਜੀਓ ਨੇ 35.54 ਲੱਖ ਮੋਬਾਇਲ ਖਪਤਕਾਰ ਜੋੜੇ, ਜਿਸ ਦੇ ਨਾਲ ਉਸ ਦੇ ਗਾਹਕਾਂ ਦੀ ਗਿਣਤੀ ਵਧ ਕੇ 43.12 ਕਰੋੜ ਹੋ ਗਈ। ਮਈ ’ਚ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੋਹਾਂ ਨੂੰ ਵੱਡੀ ਗਿਣਤੀ ’ਚ ਗਾਹਕਾਂ ਦਾ ਨੁਕਸਾਨ ਹੋਇਆ। ਸੰਕਟ ਪੀੜਤ ਵੋਡਾਫੋਨ ਆਈਡੀਆ ਦੇ ਮੋਬਾਇਲ ਗਾਹਕਾਂ ਦੀ ਗਿਣਤੀ ’ਚ 42.8 ਲੱਖ ਖਪਤਕਾਰਾਂ ਦੀ ਕਮੀ ਹੋਈ ਅਤੇ ਉਸ ਦੇ ਗਾਹਕਾਂ ਦੀ ਗਿਣਤੀ ਘਟ ਕੇ 27.7 ਕਰੋੜ ਹੋ ਗਈ।
ਸ਼ੇਅਰ ਬਾਜ਼ਾਰ : ਸੈਂਸੈਕਸ 'ਚ 38.86 ਅੰਕਾਂ ਦਾ ਵਾਧਾ ਤੇ ਨਿਫਟੀ 15800 ਦੇ ਕਰੀਬ ਖੁੱਲ੍ਹਿਆ
NEXT STORY