ਮੁੰਬਈ - ਏਸ਼ੀਆਈ ਸ਼ੇਅਰ ਵਿਚ ਵਿਕਰੀ ਦੇ ਦਬਾਅ ਨੂੰ ਘਰੇਲੂ ਬਾਜ਼ਾਰ ਨਾਲ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਇਕ ਵਾਰ ਫਿਰ ਹਰੇ ਨਿਸ਼ਾਨ ਵਿਚ ਆ ਗਏ ਹਨ । ਸੈਂਸੈਕਸ 52,800 ਵੱਲ ਵਧ ਰਿਹਾ ਹੈ ਅਤੇ ਨਿਫਟੀ 15800 ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ। ਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਮਾਮੂਲੀ ਵਾਧਾ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 38.86 ਅੰਕ ਭਾਵ 0.07 ਫੀਸਦੀ ਦੇ ਵਾਧੇ ਨਾਲ 52691.93 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 10.50 ਅੰਕ ਭਾਵ 0.07 ਫੀਸਦੀ ਦੇ ਵਾਧੇ ਨਾਲ 15789 'ਤੇ ਖੁੱਲ੍ਹਿਆ ਹੈ। ਪਿਛਲੇ ਹਫਤੇ ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 164.26 ਅੰਕ ਭਾਵ 0.30 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਵਿਚ 1368 ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ 652 ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ 77 ਦੇ ਸ਼ੇਅਰਾਂ ਦੀਆਂ ਕੀਮਤਾਂ ਸਥਿਰ ਹਨ।
ਏਸ਼ੀਆਈ ਬਾਜ਼ਾਰਾਂ ਵਿਚ ਕਮਜ਼ੋਰੀ
ਏਸ਼ੀਆਈ ਬਾਜ਼ਾਰਾਂ ਵਿਚ ਅੱਜ ਕਮਜ਼ੋਰੀ ਨਾਲ ਕਾਰੋਬਾਰ ਹੋ ਰਿਹਾ ਹੈ। ਜਾਪਾਨ ਦਾ ਨਿਕਕਈ ਲਗਭਗ ਡੇਢ ਫ਼ੀਸਦੀ ਟੁੱਟ ਗਿਆ ਹੈ। ਚੀਨ ਦੇ ਸ਼ੰਘਾਈ ਕੰਪੋਜ਼ਿਟ ਵਿਚ ਲਗਭਗ 0.40 ਫ਼ੀਸਦੀ ਦੀ ਕਮਜ਼ੋਰੀ ਹੈ। ਹਾਂਗਕਾਂਗ ਦੇ ਹੈਂਗਸੈਂਗ ਵਿਚ ਲਗਭਗ 0.90 ਫ਼ੀਸਦੀ ਦੀ ਗਿਰਾਵਟ ਹੈ। ਕੋਰਿਆ ਦੇ ਕੋਪਸੀ ਵਿਚ ਲਗਭਗ 0.90 ਫ਼ੀਸਦੀ ਦਾ ਨੁਕਸਾਨ ਹੈ। ਆਸਟ੍ਰੇਲੀਆ ਦੇ ਆਲ ਆਰਡਨਰੀ ਵਿਚ 0.1 ਫ਼ੀਸਦੀ ਦੀ ਮਾਮੂਲੀ ਕਮਜ਼ੋਰੀ ਹੈ।
ਟਾਪ ਗੇਨਰਜ਼
ਮਾਰੂਤੀ, ਬਜਾਜ ਆਟੋ, ਨੇਸਲੇ ਇੰਡੀਆ, ਐਮ.ਐਂਡ.ਐਮ., ਟੈਕ ਮਹਿੰਦਰਾ, ਪਾਵਰ ਗਰਿੱਡ, ਐਨ.ਟੀ.ਪੀ.ਸੀ., ਟੀ.ਸੀ.ਐਸ., ਅਸੂਨ ਫਾਰਮਾ, ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ., ਡਾਕਟਰ ਰੈਡੀਜ਼, ਐਚ.ਸੀ.ਐਲ. ਟੈਕ
ਟਾਪ ਲੂਜ਼ਰਜ਼
ਟਾਈਟਨ, ਆਈ.ਸੀ.ਆਈ.ਸੀ.ਆਈ. ਬੈਂਕ, ਰਿਲਾਇੰਸ, ਐਕਸਿਸ ਬੈਂਕ, ਬਜਾਜ ਫਾਈਨਾਂਸ, ਕੋਟਕ ਬੈਂਕ, ਇਨਫੋਸਿਸ, ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਇੰਡਸਇੰਡ ਬੈਂਕ, ਟਾਟਾ ਸਟੀਲ, ਐਲ.ਐਂਡ.ਟੀ., ਬਜਾਜ ਫਿਨਸਰਵ, ਭਾਰਤੀ ਏਅਰਟੈਲ
ਬੈਂਕ ਅਕਾਊਂਟਸ ’ਚ ਲਾਵਾਰਿਸ ਪਏ ਹਨ 49000 ਕਰੋੜ ਰੁਪਏ, ਇਨ੍ਹਾਂ ਪੈਸਿਆਂ ਦਾ ਨਹੀਂ ਹੈ ਕੋਈ ਦਾਅਵੇਦਾਰ
NEXT STORY