ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਭਾਰਤੀ ਏਅਰਟੈੱਲ ਨੇ ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ 'ਚ 2008 ਕਰੋੜ ਰੁਪਏ ਦਾ ਕੁੱਲ ਮੁਨਾਫਾ ਕਮਾਇਆ ਹੈ, ਜੋ ਮਾਰਚ 2021 ਦੀ ਇਸੇ ਮਿਆਦ 'ਚ ਹੋਏ 759 ਕਰੋੜ ਰੁਪਏ ਦੇ ਮੁਨਾਫੇ ਤੋਂ 164.4 ਫੀਸਦੀ ਜ਼ਿਆਦਾ ਹੈ।
ਕੰਪਨੀ ਨੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਤੋਂ ਬਾਅਦ ਇੱਥੇ ਜਾਰੀ ਵਿੱਤੀ ਬਿਆਨ ਵਿੱਚ ਕਿਹਾ ਕਿ ਵਿੱਤੀ ਸਾਲ 2021-22 ਦੀ ਇਸ ਆਖਰੀ ਤਿਮਾਹੀ ਵਿੱਚ ਉਸਦੀ ਕੁੱਲ ਆਮਦਨ 31,500 ਕਰੋੜ ਰੁਪਏ ਰਹੀ ਹੈ, ਜੋ ਮਾਰਚ 2021 ਨੂੰ ਖਤਮ ਹੋਈ ਤਿਮਾਹੀ ਦੇ 25747 ਕਰੋੜ ਰੁਪਏ ਦੇ ਕੁੱਲ ਮਾਲੀਏ ਤੋਂ 22.3 ਫੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 'ਚ ਉਨ੍ਹਾਂ ਦਾ ਕੁੱਲ ਮੁਨਾਫਾ 4265 ਕਰੋੜ ਰੁਪਏ ਰਿਹਾ ਹੈ, ਜਦਕਿ ਵਿੱਤੀ ਸਾਲ 2020-21 'ਚ ਉਨ੍ਹਾਂ ਨੂੰ 15084 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਲਈ ਕੰਪਨੀ ਦੀ ਕੁੱਲ ਆਮਦਨ 116547 ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਵਿੱਤੀ ਸਾਲ ਦੇ 100,616 ਕਰੋੜ ਰੁਪਏ ਦੇ ਮੁਕਾਬਲੇ 15.8 ਫੀਸਦੀ ਵੱਧ ਹੈ। ਕੰਪਨੀ ਨੇ ਕਿਹਾ ਕਿ ਦਸੰਬਰ 2021 ਵਿੱਚ ਭਾਰਤ ਵਿੱਚ ਉਸਦੇ ਗਾਹਕਾਂ ਦੀ ਗਿਣਤੀ 35:58 ਕਰੋੜ ਸੀ, ਜੋ ਮਾਰਚ 2022 ਵਿੱਚ 1.1 ਪ੍ਰਤੀਸ਼ਤ ਵੱਧ ਕੇ 35.99 ਕਰੋੜ ਹੋ ਗਈ, ਜੋ ਮਾਰਚ 2021 ਵਿੱਚ 35.03 ਕਰੋੜ ਦੇ ਮੁਕਾਬਲੇ 2.7 ਪ੍ਰਤੀਸ਼ਤ ਵੱਧ ਹੈ। ਦੁਨੀਆ ਭਰ ਦੇ 16 ਦੇਸ਼ਾਂ ਵਿੱਚ ਸੇਵਾਵਾਂ ਦੇਣ ਵਾਲੀ ਇਸ ਕੰਪਨੀ ਦੇ ਕੁੱਲ ਗਾਹਕਾਂ ਦੀ ਗਿਣਤੀ ਮਾਰਚ 2021 ਵਿੱਚ 47.13 ਕਰੋੜ ਸੀ, ਜੋ ਮਾਰਚ 2022 ਵਿੱਚ 4.2 ਫੀਸਦੀ ਵਧ ਕੇ 49.12 ਕਰੋੜ ਹੋ ਗਈ।
ਇਹ ਵੀ ਪੜ੍ਹੋ : ਹਵਾਈ ਸਫ਼ਰ ਹੋ ਸਕਦਾ ਹੈ ਹੋਰ ਮਹਿੰਗਾ, ਲਗਾਤਾਰ 10ਵੀਂ ਵਾਰ ਵਧੀ ਜੈੱਟ ਫਿਊਲ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁੰਡਈ ਮੋਟਰ ਇੰਡੀਆ ਨੇ 'ਈਵੀ ਚਾਰਜਿੰਗ ਸਟੇਸ਼ਨ' ਲਈ ਟਾਟਾ ਪਾਵਰ ਨਾਲ ਹੱਥ ਮਿਲਾਇਆ
NEXT STORY