ਨਵੀਂ ਦਿੱਲੀ : ਸਸਤੀ ਹਵਾਬਾਜ਼ੀ ਸੇਵਾ ਪ੍ਰਦਾਤਾ ਸਪਾਈਸਜੈੱਟ ਦੇ ਸ਼ੇਅਰਧਾਰਕਾਂ ਨੇ ਅਜੈ ਸਿੰਘ ਨੂੰ ਮੁੜ ਨਿਰਦੇਸ਼ਕ ਬਣਾਏ ਜਾਣ ਦੇ ਪ੍ਰਸਤਾਵ ਦੀ ਸੋਮਵਾਰ ਨੂੰ ਮਨਜ਼ੂਰੀ ਦਿੱਤੀ। ਏਅਰਲਾਈਨ ਦੀ ਸਾਲਾਨਾ ਆਮ ਮੀਟਿੰਗ ਵਿੱਚ ਸ਼ੇਅਰਧਾਰਕਾਂ ਨੇ ਵਿੱਤੀ ਸਾਲ 2021-22 ਲਈ ਆਡਿਟ ਕੀਤੇ ਵਿੱਤੀ ਸਟੇਟਮੈਂਟਾਂ ਨੂੰ ਅਪਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ।
ਸਪਾਈਸਜੈੱਟ ਨੇ ਸ਼ੇਅਰ ਬਾਜ਼ਾਰ ਨੂੰ ਭੇਜੇ ਨੋਟਿਸ 'ਚ ਕਿਹਾ ਕਿ ਸ਼ੇਅਰਧਾਰਕਾਂ ਨੇ ਅਜੈ ਸਿੰਘ ਨੂੰ ਏਅਰਲਾਈਨ ਦੇ ਨਿਰਦੇਸ਼ਕ ਵਜੋਂ ਮੁੜ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਉਹ ਇਸ ਸਮੇਂ ਏਅਰਲਾਈਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ। ਉਨ੍ਹਾਂ ਨੂੰ ਪਹਿਲੀ ਵਾਰ ਨਵੰਬਰ 2004 ਵਿੱਚ ਸਪਾਈਸਜੈੱਟ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਅਗਸਤ, 2010 ਵਿੱਚ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਫਿਰ ਮਈ 2015 ਵਿੱਚ ਉਨ੍ਹਾਂ ਨੂੰ ਕੰਪਨੀ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ।
ਕੱਪੜਾ ਸੈਕਟਰ ਦੀ PLI ਸਕੀਮ 'ਚ 1,536 ਕਰੋੜ ਰੁਪਏ ਦਾ ਨਿਵੇਸ਼
NEXT STORY