ਨਵੀਂ ਦਿੱਲੀ/ਜੈਤੋ (ਭਾਸ਼ਾ, ਪਰਾਸ਼ਰ) – ਭਾਰਤ ਨੇ ਵਿੱਤੀ ਸਾਲ 2020-21 ਦੌਰਾਨ 32.21 ਕਰੋੜ ਡਾਲਰ (ਲਗਭਗ 2,507 ਕਰੋੜ ਰੁਪਏ) ਮੁੱਲ ਦੀ 2.47 ਲੱਖ ਟਨ ਸ਼ਰਾਬ ਅਤੇ ਬੀਅਰ ਸਮੇਤ ਅਲਕੋਹਲ ਭਰਪੂਰ ਉਤਪਾਦਾਂ ਦੀ ਐਕਸਪੋਰਟ ਕੀਤੀ ਹੈ। ਵਪਾਰ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਸ਼ਰਾਬ ਐਕਸਪੋਰਟ ਕੀਤੇ ਜਾਣ ਵਾਲੇ ਦੇਸ਼ਾਂ ਦੀ ਸੂਚੀ ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਘਾਨਾ, ਸਿੰਗਾਪੁਰ, ਕਾਂਗੋ ਅਤੇ ਕੈਮਰੂਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰਾਂ ’ਚ ਅਨਾਜ ਦੇ ਦਾਣੇ (ਮਾਲਟ) ਨਾਲ ਬਣੀ ਬੀਅਰ, ਵਾਈਨ, ਵ੍ਹਾਈਟ ਵਾਈਨ, ਬ੍ਰਾਂਡੀ, ਵ੍ਹਿਸਕੀ, ਰਮ ਅਤੇ ਜਿਨ ਵਰਗੇ ਭਾਰਤੀ ਉਤਪਾਦਾਂ ਦੀ ਮੰਗ ਕਈ ਗੁਣਾ ਵਧ ਗਈ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਐਕਸਪੋਰਟ ਵਿਕਾਸ ਅਥਾਰਿਟੀ (ਏਪੀਡਾ) ਨੇ ਸਥਾਨਕ ਵਾਈਨ ਦੀ ਸਮਰੱਥਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਕੌਮਾਂਤਰੀ ਵਪਾਰ ਮੇਲਿਆਂ ’ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਹਨ।
ਮੰਤਰਾਲਾ ਨੇ ਕਿਹਾ ਕਿ ਭਾਰਤੀ ਸ਼ਰਾਬ ਉਦਯੋਗ ਸਾਲ 2010 ਤੋਂ 2017 ਦੌਰਾਨ 14 ਫੀਸਦੀ ਦੀ ਸਾਲਾਨਾ ਵਾਧਾ ਦਰ ਨਾਲ ਵਧਿਆ ਹੈ। ਇਹ ਦੇਸ਼ ’ਚ ਸ਼ਰਾਬ ਪੀਣ ਵਾਲੇ ਤਰਲ ਪਦਾਰਥ ਸ਼੍ਰੇਣੀ ਦੇ ਤਹਿਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਉਦਯੋਗ ਬਣ ਗਿਆ ਹੈ। ਇਸ ਕੜੀ ’ਚ ਵਾਈਨ ਦੀ ਐਕਸਪੋਰਟ ਨੂੰ ਬੜ੍ਹਾਵਾ ਦੇਣ ਲਈ ਏਪੀਡਾ ਨੇ ਲੰਡਨ ਵਾਈਨ ਫੇਅਰ, 2022 ’ਚ ਦੇਸ਼ ਦੇ 10 ਐਕਸਪੋਰਟਰਾਂ ਨੂੰ ਹਿੱਸਾ ਲੈਣ ਦੀ ਸਹੂਲਤ ਦਿੱਤੀ ਹੈ।
LIC ਦੇ ਸਟਾਕ 'ਚ ਗਿਰਾਵਟ ਤੋਂ ਸਰਕਾਰ ਚਿੰਤਤ, ਜਾਰੀ ਕੀਤਾ ਇਹ ਬਿਆਨ
NEXT STORY