ਨਵੀਂ ਦਿੱਲੀ- ਬੈਂਕ ਖਾਤਾਧਾਰਕਾਂ ਲਈ ਅਹਿਮ ਖ਼ਬਰ ਹੈ। ਬੈਂਕ ਦੀ ਮਨੀ ਟਰਾਂਸਫਰ ਸੁਵਿਧਾ ਆਰ. ਟੀ. ਜੀ. ਐੱਸ. ਦਾ ਤੁਸੀਂ 18 ਅਪ੍ਰੈਲ ਦੀ ਅੱਧੀ ਰਾਤ ਤੋਂ 14 ਘੰਟੇ ਤੱਕ ਪੈਸੇ ਭੇਜਣ ਲਈ ਇਸਤੇਮਾਲ ਨਹੀਂ ਕਰ ਸਕੋਗੇ। ਇਸ ਸੁਵਿਧਾ ਦਾ ਇਸਤੇਮਾਲ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਕਰਨ ਲਈ ਕੀਤਾ ਜਾਂਦਾ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਕ ਬਿਆਨ ਵਿਚ ਕਿਹਾ ਹੈ ਕਿ ਰੀਅਲ ਟਾਈਮ ਗ੍ਰਾਸ ਸੈਟਲਮੈਂਟ (ਆਰ. ਟੀ. ਜੀ. ਐੱਸ.) ਸਰਵਿਸ 18 ਅਪ੍ਰੈਲ ਦੀ ਰਾਤ 12 ਵਜੇ ਤੋਂ ਐਤਵਾਰ ਨੂੰ ਦੁਪਹਿਰ 2 ਵਜੇ ਤੱਕ ਉਪਲਬਧ ਨਹੀਂ ਹੋਵੇਗੀ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਆਰ. ਟੀ. ਜੀ. ਐੱਸ. ਨੂੰ ਤਕਨੀਕੀ ਤੌਰ 'ਤੇ ਅਪਗ੍ਰੇਡ ਕੀਤਾ ਜਾਣਾ ਹੈ, ਇਸ ਲਈ ਬੈਂਕ ਖਾਤਾਧਾਰਕਾਂ ਨੂੰ ਇਸ ਦੇ ਬੰਦ ਰਹਿਣ ਦੀ ਪਹਿਲਾਂ ਸੂਚਨਾ ਦੇ ਦੇਣ।
ਇਹ ਵੀ ਪੜ੍ਹੋ- SBI, PNB ਇਨ੍ਹਾਂ ਖਾਤਾਧਾਰਕਾਂ ਕੋਲੋਂ ਚੌਥੀ ਵਾਰ ਤੋਂ ਜ਼ਿਆਦਾ ਨਿਕਾਸੀ 'ਤੇ ਵਸੂਲ ਰਹੇ ਚਾਰਜ
ਉੱਥੇ ਹੀ, ਇਸ ਦੌਰਾਨ 2 ਲੱਖ ਰੁਪਏ ਤੱਕ ਦੇ ਲੈਣ-ਦੇਣ ਲਈ ਨੈਸ਼ਨਲ ਇਲੈਕਟ੍ਰਾਨਿਕ ਫੰਡਸ ਟਰਾਂਸਫਰ (ਐੱਨ. ਈ. ਐੱਫ. ਟੀ.) ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦਾ ਰਹੇਗਾ, ਯਾਨੀ ਦੋ ਲੱਖ ਰੁਪਏ ਤੱਕ ਆਨਲਾਈਨ ਪੈਸੇ ਐੱਨ. ਈ. ਐੱਫ. ਟੀ. ਰਾਹੀਂ ਭੇਜੇ ਜਾ ਸਕਦੇ ਹਨ। ਗੌਰਤਲਬ ਹੈ ਕਿ ਮੌਜੂਦਾ ਸਮੇਂ ਭਾਰਤ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਾ ਹੈ, ਜਿੱਥੇ ਪੈਸੇ ਟਰਾਂਸਫਰ ਲਈ ਇਹ ਸੁਵਿਧਾ 24 ਘੰਟੇ ਕੰਮ ਕਰਦੀ ਹੈ। ਆਰ. ਟੀ. ਜੀ. ਐੱਸ. ਜ਼ਰੀਏ ਘੱਟੋ-ਘੱਟ 2 ਲੱਖ ਰੁਪਏ ਭੇਜੇ ਜਾ ਸਕਦੇ ਹਨ, ਜਦੋਂ ਕਿ ਉਪਰਲੀ ਕੋਈ ਸੀਮਾ ਨਹੀਂ ਹੈ। ਹਾਲਾਂਕਿ, ਕਈ ਬੈਂਕਾਂ ਨੇ ਵੱਧ ਤੋਂ ਵੱਧ 10 ਲੱਖ ਰੁਪਏ ਦੀ ਸੀਮਾ ਨਿਰਧਾਰਤ ਕੀਤੀ ਹੋਈ ਹੈ।
ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਟੀਕੇ ਦੀ ਬਰਾਮਦ 'ਤੇ ਲਾਈ ਰੋਕ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸੈਂਸੈਕਸ 200 ਅੰਕ ਵੱਧ ਕੇ 48,095 'ਤੇ ਖੁੱਲ੍ਹਾ, ਨਿਫਟੀ 'ਚ ਹਲਕਾ ਉਛਾਲ
NEXT STORY