ਜਲੰਧਰ (ਇੰਟ.) - ਅਮਰੀਕੀ ਕਾਸਮੈਟਿਕਸ ਕੰਪਨੀ ‘ਦਿ ਬਾਡੀ ਸ਼ਾਪ’ ਨੇ ਦੀਵਾਲੀਆਪਨ ਲਈ ਅਰਜ਼ੀ ਦੇ ਦਿੱਤੀ ਹੈ, ਜਿਸ ਕਾਰਨ ਉਸ ਨੇ ਅਮਰੀਕਾ ਸਥਿਤ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੀਵਾਲੀਆਪਨ ਲਈ ਅਰਜ਼ੀ ਦੇਣ ਤੋਂ ਬਾਅਦ ਹੁਣ ਜਲਦੀ ਹੀ ਦਰਜਨਾਂ ਕੈਨੇਡੀਅਨ ਸਟੋਰਾਂ ਨੂੰ ਬੰਦ ਕਰ ਦੇਵੇਗੀ।
ਇਹ ਵੀ ਪੜ੍ਹੋ : ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ
ਇਕ ਮੀਡੀਆ ਰਿਪੋਰਟ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ’ਚ, ਦਿ ਬਾਡੀ ਸ਼ਾਪ ਨੇ ਇਕ ਅਧਿਕਾਰਕ ਬਿਆਨ ’ਚ ਐਲਾਨ ਕੀਤਾ ਸੀ ਕਿ ਉਸ ਦੀ ਅਮਰੀਕੀ ਸਹਾਇਕ ਕੰਪਨੀ 1 ਮਾਰਚ ਤੋਂ ਸੰਚਾਲਨ ਬੰਦ ਕਰ ਦੇਵੇਗੀ। ਰਿਪੋਰਟ ਅਨੁਸਾਰ, ਇਸ ’ਚ ਅੱਗੇ ਕਿਹਾ ਕਿ ਕੈਨੇਡਾ ’ਚ ਇਸ ਦੇ 105 ਸਟੋਰਾਂ ’ਚੋਂ 33 ਤੁਰੰਤ ਲਿਕਵਿਡੇਸ਼ਨ ਵਿਕਰੀ ਸ਼ੁਰੂ ਕਰ ਦੇਣਗੇ ਅਤੇ ਕੈਨੇਡਾ ਦੇ ਈ-ਕਾਮਰਸ ਸਟੋਰ ਰਾਹੀਂ ਆਨਲਾਈਨ ਵਿਕਰੀ ਬੰਦ ਹੋ ਜਾਵੇਗੀ। ਹਾਲਾਂਕਿ, ਕੈਨੇਡਾ ਦੇ ਸਾਰੇ ਸਟੋਰ ਫਿਲਹਾਲ ਖੁੱਲ੍ਹੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਸਾਲਾਂ ’ਚ, ਮਾਲਾਂ ਤੋਂ ਚਲਾਏ ਜਾਣ ਵਾਲੇ ਦਿ ਬਾਡੀ ਸ਼ਾਪ ਵਰਗੇ ਰਵਾਇਤੀ ਰਿਟੇਲਰਾਂ ਦੀ ਖੇਡ ਉੱਚੀ ਮਹਿੰਗਾਈ ਨੇ ਵਿਗਾੜ ਦਿੱਤੀ ਹੈ। ਇਹ ਰਿਟੇਲਰ ਮੱਧ ਵਰਗ ’ਤੇ ਕੇਂਦਰਿਤ ਸਨ।
ਇਹ ਵੀ ਪੜ੍ਹੋ : ਥਾਣਿਆਂ 'ਚ ਜ਼ਬਤ ਵਾਹਨਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਛੁਡਵਾਓ ਨਹੀਂ ਤਾਂ ਹੋਵੇਗਾ ਸਕ੍ਰੈਪ
ਕਈ ਹੱਥਾਂ ’ਚ ਵਿਕੀ ਸੀ ਕੰਪਨੀ
ਰਿਪੋਰਟ ਅਨੁਸਾਰ, ਇਸ ਨੂੰ ਸੁੰਦਰਤਾ ਉਤਪਾਦ ਬਣਾਉਣ ਵਾਲੀ ਦਿੱਗਜ ਕੰਪਨੀ ਲੋਰੀਅਲ ਨੇ 2006 ’ਚ ਇਕ ਅਰਬ ਡਾਲਰ ਤੋਂ ਵੱਧ ’ਚ ਖਰੀਦਿਆ ਸੀ ਅਤੇ ਬਾਅਦ ’ਚ ਇਸ ਨੂੰ 2017 ’ਚ ਇਸ ਨੂੰ ਬ੍ਰਾਜ਼ੀਲ ਦੀ ਕੰਪਨੀ ਨੇਚੁਰਾ ਨੂੰ ਇਕ ਅਰਬ ਡਾਲਰ ’ਚ ਵੇਚ ਦਿੱਤਾ ਸੀ। ਹਾਲਾਂਕਿ ਬ੍ਰਾਂਡ ਮੁਸ਼ਕਲ ਸਮੇਂ ’ਚ ਡਿੱਗ ਗਿਆ ਅਤੇ ਹਾਲ ਦੇ ਸਾਲਾਂ ’ਚ ਖਰਾਬ ਸਥਿਤੀ ’ਚ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਅੰਤ ’ਚ, ਦਿ ਬਾਡੀ ਸ਼ਾਪ ਨੂੰ ਜਾਇਦਾਦ ਪ੍ਰਬੰਧਨ ਸਮੂਹ ਔਰੇਲੀਅਸ ਨੂੰ ਲੱਗਭਗ 266 ਮਿਲੀਅਨ ਅਮਰੀਕੀ ਡਾਲਰ ’ਚ ਵੇਚਿਆ ਦਿੱਤਾ ਗਿਆ ਸੀ। 2023 ਦੀ ਇਕ ਸ਼ੁਰੂਆਤੀ ਰਿਪੋਰਟ ’ਚ, ਨੇਚੁਰਾ ਨੇ ਜ਼ਿਕਰ ਕੀਤਾ ਕਿ ਦਿ ਬਾਡੀ ਸ਼ਾਪ ਨੂੰ ਉਲਟ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ।
ਇਹ ਵੀ ਪੜ੍ਹੋ : Credit-Debit ਕਾਰਡ ਧਾਰਕਾਂ ਲਈ ਵੱਡੀ ਰਾਹਤ, RBI ਨੇ ਕਾਰਡ ਰੀਨਿਊ ਕਰਨ ਸਮੇਤ ਹੋਰ ਨਵੇਂ ਨਿਯਮ ਕੀਤੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਟਕੁਆਇਨ ਨੇ ਪਹਿਲੀ ਵਾਰ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, 71000 ਡਾਲਰ ਨੂੰ ਕੀਤਾ ਪਾਰ
NEXT STORY