ਨਵੀਂ ਦਿੱਲੀ - ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪੁਰਾਣੇ ਵਾਹਨ ਮਾਲਕਾਂ ਨੂੰ ਇਕ ਨਵੀਂ ਮੁਸੀਬਤ ਆ ਗਈ ਹੈ। ਜੇਕਰ ਤੁਹਾਡਾ ਪੁਰਾਣਾ ਵਾਹਨ ਜ਼ਬਤ ਕਰ ਲਿਆ ਗਿਆ ਹੈ ਤਾਂ ਇਸ ਨੂੰ ਛੁਡਾਉਣ ਲਈ ਸਮਾਂ ਹੱਦ ਨਿਰਧਾਰਿਤ ਕਰ ਦਿੱਤੀ ਗਈ ਹੈ। ਇਸ ਲਈ ਸਰਕਾਰ ਨੇ ਆਨਲਾਈਨ ਪਲੇਟਫਾਰਮ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ
ਅਜਿਹੇ ’ਚ ਸਮਾਂ ਹੱਦ ਅੰਦਰ ਜੇਕਰ ਤੁਸੀਂ ਆਪਣਾ ਜ਼ਬਤ ਵਾਹਨ ਨਹੀਂ ਛੁਡਾਉਂਦੇ ਹੋ ਤਾਂ ਇਸ ਨੂੰ ਸਕ੍ਰੈਪ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਹਮੇਸ਼ਾ ਲਈ ਆਪਣਾ ਵਾਹਨ ਗੁਆ ਦੇਵੋਗੇ। ਦਿੱਲੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਰਾਣੇ ਵਾਹਨਾਂ ਤੋਂ ਛੁਡਾਉਣ ਲਈ 21 ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ।
21 ਦਿਨ ਯਾਨੀ 3 ਹਫਤੇ ਬਾਅਦ, ਵਾਹਨ ਨੂੰ ਸਕ੍ਰੈਪ ਲਈ ਭੇਜਿਆ ਜਾਵੇਗਾ। ਜਿਵੇਂ ਤੁਸੀਂ ਆਪਣੇ ਵਾਹਨਾਂ ਲਈ ਦਸਤਾਵੇਜ਼ ਜਮ੍ਹਾ ਕਰੋਗੇ। ਇਸ ਤੋਂ ਬਾਅਦ ਇਕ ਹਫਤੇ ਦੇ ਅੰਦਰ ਇਨਫੋਰਸਮੈਂਟ ਏਜੰਸੀ ਆਪਣਾ ਫੈਸਲਾ ਦੇਵੇਗੀ। ਦਿੱਲੀ ’ਚ 10 ਸਾਲ ਪੂਰੇ ਕਰ ਚੁੱਕੇ ਡੀਜ਼ਲ ਵਾਹਨਾਂ ਅਤੇ 15 ਸਾਲ ਪੂਰੇ ਕਰਨ ਵਾਲੇ ਪੈਟਰੋਲ ਵਾਹਨਾਂ ਦੀ ਉਮਰ ਪੂਰੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ
ਜ਼ਬਤ ਵਾਹਨਾਂ ਲਈ ਬਣਾਇਆ ਗਿਆ ਆਨਲਾਈਨ ਪੋਰਟਲ
ਜੇਕਰ ਤੁਹਾਡਾ ਵਾਹਨ ਜ਼ਬਤ ਕੀਤਾ ਗਿਆ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਟਰੈਕ ਕਰ ਸਕਦੇ ਹੋ। ਇਸ ਲਈ ਦਿੱਲੀ ਸਰਕਾਰ ਵੱਲੋਂ ਆਨਲਾਈਨ ਪਲੇਟਫਾਰਮ ਬਣਾਇਆ ਗਿਆ ਹੈ। ਇਸ ਨਾਲ ਵਾਹਨ ਮਾਲਕ, ਇਨਫੋਰਸਮੈਂਟ ਏਜੰਸੀ ਅਤੇ ਜ਼ਬਤ ਕੀਤੇ ਵਾਹਨ ਨਾਲ ਸਬੰਧਤ ਸਾਰੇ ਵੇਰਵੇ ਇਸ ਪਲੇਟਫਾਰਮ ’ਤੇ ਦੇਖੇ ਜਾ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਪੂਰੀ ਮਦਦ ਮਿਲੇਗੀ। ਦਰਅਸਲ, ਪਿਛਲੇ ਸਾਲ ਦਿੱਲੀ ’ਚ ਪੁਰਾਣੇ ਵਾਹਨਾਂ ’ਚ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਕਈ ਮਾਮਲੇ ਅਦਾਲਤ ’ਚ ਪਹੁੰਚ ਗਏ। ਇਸ ’ਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਅਜਿਹੇ ’ਚ ਅਦਾਲਤ ਨੇ ਈ-ਗਾਈਡਲਾਈਨ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਮੁਤਾਬਕ ਸਿਰਫ ਜਨਤਕ ਥਾਵਾਂ ’ਤੇ ਹੀ ਵਾਹਨ ਵਿਰੁੱਧ ਕਾਰਵਾਈ ਹੋਵੇਗੀ। ਵਾਹਨ ਜ਼ਬਤ ਕਰਨ ਦੇ ਨਾਲ ਹੀ ਵਾਹਨ ਮਾਲਕ ਨੂੰ ਵੀ ਜਾਣਕਾਰੀ ਦੇਣੀ ਹੋਵੇਗੀ। ਉਸ ਜ਼ਬਤ ਵਾਹਨ ਦੀ ਇਕ ਰਿਪੋਰਟ ਰੋਜ਼ਾਨਾ ਵਾਤਾਵਰਨ ਵਿਭਾਗ ਨੂੰ ਸੌਂਪੀ ਜਾਵੇਗੀ। ਉਥੇ ਲਾਇਸੈਂਸ ਪ੍ਰਾਪਤ ਸਕ੍ਰੈਪਰਾਂ ਕੋਲ ਹੀ ਵਾਹਨਾਂ ਦੀ ਸਕ੍ਰੈਪਿੰਗ ਲਈ ਭੇਜਿਆ ਜਾਵੇਗਾ।
10,000 ਰੁਪਏ ਹੈ ਜੁਰਮਾਨਾ
ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਪਣੀ ਉਮਰ ਪੂਰੀ ਕਰ ਚੁੱਕੇ ਵਾਹਨ ਨੂੰ ਜ਼ਬਤ ਕਰਨ ’ਤੇ ਵਾਹਨ ਮਾਲਕ ਨੂੰ 10,000 ਰੁਪਏ ਜੁਰਮਾਨਾ ਭਰਨਾ ਪਵੇਗਾ। ਜਦੋਂਕਿ ਦੋਪਹੀਆ ਵਾਹਨਾਂ ਲਈ 5000 ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਪਹਿਲੀ ਵਾਰ ਫੜੇ ਜਾਣ ’ਤੇ ਜੁਰਮਾਨਾ ਭਰ ਕੇ ਵਾਹਨਾਂ ਨੂੰ ਛੁਡਾ ਸਕਦੇ ਹੋ। ਉਥੇ ਦੂਜੀ ਵਾਰ ਫੜੇ ਜਾਣ ’ਤੇ ਸਕ੍ਰੈਪ ’ਚ ਭੇਜ ਦਿੱਤਾ ਜਾਵੇਗਾ। ਇਹ ਨਿਯਮ ਉਮਰ ਪੂਰੀ ਕਰ ਚੁੱਕੇ ਵਾਹਨਾਂ ’ਤੇ ਲਾਗੂ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ
NEXT STORY