ਮੁੰਬਈ— ਕਰਜ਼ੇ ਦੇ ਭਾਰੀ ਬੋਝ ਹੇਠ ਦੱਬੀ ਆਲੋਕ ਇੰਡਸਟਰੀਜ਼ ਵਿਕਣ ਦੇ ਕੰਢੇ 'ਤੇ ਹੈ। ਕੰਪਨੀ ਦੇ ਲਗਭਗ 12,000 ਸਥਾਈ ਕਰਮਚਾਰੀਆਂ ਦੀ ਨੌਕਰੀ ਖੁੱਸਣ ਦਾ ਖਦਸ਼ਾ ਹੈ। ਬੈਂਕਰਪਸੀ ਕੋਡ ਲਾਗੂ ਹੋਣ ਤੋਂ ਬਾਅਦ ਇਹ ਨੌਕਰੀ ਜਾਣ ਦਾ ਸਭ ਤੋਂ ਵੱਡਾ ਮਾਮਲਾ ਹੋ ਸਕਦਾ ਹੈ। ਕੰਪਨੀ ਦੀ 2016-17 ਦੀ ਵਿੱਤੀ ਰਿਪੋਰਟ ਅਨੁਸਾਰ ਇਹ ਕਰਮਚਾਰੀ ਔਸਤ ਲਗਭਗ 1.45 ਲੱਖ ਰੁਪਏ ਸਾਲਾਨਾ ਪ੍ਰਤੀ ਕਰਮਚਾਰੀ ਦੀ ਤਨਖਾਹ ਹਾਸਲ ਕਰਦੇ ਸਨ।
ਕਾਰਪੋਰੇਟ ਪ੍ਰੋਫੈਸ਼ਨਲਸ ਦੇ ਪਾਰਟਨਰ ਅਤੇ ਹੈੱਡ (ਐੱਮ. ਐਂਡ ਏ. ਇਨਸਾਲਵੈਂਸੀ ਸਰਵਿਸ), ਮਨੋਜ ਕੁਮਾਰ ਨੇ ਕਿਹਾ ਕਿ ਰੈਜ਼ੋਲੂਸ਼ਨ ਪਲਾਨ 'ਤੇ ਵਿਚਾਰ ਕਰਨ ਵੇਲੇ ਲੈਂਡਰਸ ਸਿਰਫ ਰਿਕਵਰੀ ਦੇ ਪਹਿਲੂ ਨੂੰ ਵੇਖ ਰਹੇ ਹਨ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਆਫਰ ਉਨ੍ਹਾਂ ਦੀ ਉਮੀਦ ਅਨੁਸਾਰ ਨਹੀਂ ਹੈ ਤਾਂ ਉਹ ਰੈਜ਼ੋਲੂਸ਼ਨ ਪਲਾਨ ਨੂੰ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੰਦੇ ਹਨ ਅਤੇ ਕੰਪਨੀ ਲਿਕਵਿਡੇਸ਼ਨ 'ਚ ਚਲੀ ਜਾਂਦੀ ਹੈ। ਲੈਂਡਰਸ ਨੂੰ ਆਪਣੇ ਕਾਰੋਬਾਰੀ ਹਿੱਤ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਚੱਲਦੀ ਹੋਈ ਕੰਪਨੀ ਦੇ ਲਿਕਵਿਡੇਸ਼ਨ ਨਾਲ ਹੋਣ ਵਾਲੇ ਨੁਕਸਾਨਾਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।
ਹੁਣ BMS ਨੇ ਕੀਤਾ ਏਅਰ ਇੰਡੀਆ ਦੇ ਵਿਨਿਵੇਸ਼ ਦਾ ਵਿਰੋਧ
NEXT STORY