ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਦੇ ਇੱਕ ਵਿਅਕਤੀ ਸੁਰਿੰਦਰ ਪਾਲ ਦੀ ਭਾਲ ਜਾਰੀ ਹੈ ਜੋ ਐਤਵਾਰ, 22 ਜੂਨ ਤੋਂ ਲਾਪਤਾ ਹੈ। ਪਾਲ ਨੂੰ ਆਖਰੀ ਵਾਰ ਆਪਣੇ ਕਾਰੋਬਾਰ, ਸਟੈਂਡਰਡ ਸਵੀਟਸ ਐਂਡ ਸਪਾਈਸ, ਜੋ ਕਿ ਫਰਿਜ਼ਨੋ ਵਿੱਚ ਇੱਕ ਪ੍ਰਸਿੱਧ ਭਾਰਤੀ ਕਰਿਆਨੇ ਦੀ ਦੁਕਾਨ ਅਤੇ ਰੈਸਟੋਰੈਂਟ ਹੈ, ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ ਸੀ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਉਸਦੇ ਲਾਪਤਾ ਹੋਣ ਬਾਰੇ ਪਤਾ ਲੱਗਾ ਹੈ, ਉਹ ਸਦਮੇ ਵਿੱਚ ਹਨ। ਉਸਦੀ ਪਤਨੀ ਟਰੇਸੀ ਹੈਨਸਨ, ਪਾਲ ਦੇ ਅਚਾਨਕ ਲਾਪਤਾ ਹੋਣ ਨੂੰ ਪੂਰੀ ਤਰ੍ਹਾਂ ਅਣਕਿਆਸੀ ਘਟਨਾ ਦੱਸਦੀ ਹੈ।
ਹੈਨਸਨ ਇਸ ਘਟਨਾ ਨੂੰ ਇੱਕ ਭਿਆਨਕ ਸੁਪਨਾ ਦੱਸਿਆ ਹੈ। ਉਹ ਕਹਿੰਦੀ ਹੈ ਕਿ ਜਿਸ ਦਿਨ ਪਾਲ ਲਾਪਤਾ ਹੋਇਆ ਉਸ ਲਈ ਉਹ ਦਿਨ ਕਿਸੇ ਹੋਰ ਦਿਨ ਵਾਂਗ ਸ਼ੁਰੂ ਹੋਇਆ। ਦੋਵੇਂ ਸਟੋਰ 'ਤੇ ਸਨ ਜਦੋਂ ਪਾਲ ਨੇ ਕਿਹਾ ਕਿ ਉਸਨੂੰ ਕੁਝ ਸਮਾਨ ਲੈਣ ਦੀ ਲੋੜ ਹੈ। ਜਦੋਂ ਉਹ ਵਾਪਸ ਨਹੀਂ ਆਇਆ ਜਾਂ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਸ ਦੀ ਚਿੰਤਾ ਵਧ ਗਈ। ਹੈਨਸਨ ਨੇ ਉਸਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਜਵਾਬ ਨਹੀਂ ਦਿੱਤਾ ਜਦਕਿ ਉਹ ਹਮੇਸ਼ਾ ਜਵਾਬ ਦਿੰਦਾ ਹੈ। ਇਸ ਲਈ ਹੈਨਸਨ ਹੋਰ ਚਿੰਤਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਸ਼ਰਣ ਮੰਗਣ ਵਾਲੇ ਲੱਖਾਂ ਪ੍ਰਵਾਸੀ ਹੋਣਗੇ ਡਿਪੋਰਟ!
ਬਾਅਦ ਵਿੱਚ ਅੱਧੀ ਰਾਤ ਤੋਂ ਠੀਕ ਬਾਅਦ ਫਰਿਜ਼ਨੋ ਪੁਲਸ ਨੂੰ ਪਾਲ ਦਾ 2017 ਡੌਜ ਕੈਰਾਵੈਨ ਟਰੱਕ ਟੈਂਪਰੈਂਸ ਅਤੇ ਮੈਕਕਿਨਲੇ ਨੇੜੇ ਛੱਡਿਆ ਹੋਇਆ ਮਿਲਿਆ। ਉਸਦਾ ਫ਼ੋਨ ਅਜੇ ਵੀ ਅੰਦਰ ਸੀ। ਕੋਈ ਸਮੱਸਿਆ ਦੇ ਸੰਕੇਤ ਨਹੀਂ ਸਨ। ਹੈਨਸਨ ਲਈ ਇਹ ਨਾ ਜਾਣਨਾ ਕਿ ਕੀ ਹੋਇਆ ਸਭ ਤੋਂ ਔਖਾ ਹਿੱਸਾ ਰਿਹਾ ਹੈ। 30 ਸਾਲਾਂ ਤੋਂ ਵਿਆਹੇ ਹੋਏ ਹੈਨਸਨ ਨੇ ਕਿਹਾ ਕਿ ਪਾਲ "ਸਭ ਤੋਂ ਪਿਆਰਾ, ਦਿਆਲੂ ਆਦਮੀ, ਇੱਕ ਪਿਆਰਾ ਪਤੀ, ਇੱਕ ਮਿਹਨਤੀ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਡੂੰਘਾ ਸਮਰਪਿਤ ਵਿਅਕਤੀ" ਹੈ। ਉਸਨੂੰ ਆਖਰੀ ਵਾਰ ਗੂੜ੍ਹੇ ਨੀਲੇ ਰੰਗ ਦੇ ਪਹਿਰਾਵੇ ਨੀਲੀ ਜੀਨ ਆਦਿ ਪਹਿਨਿਆ ਦੇਖਿਆ ਗਿਆ ਸੀ। ਪਾਲ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ ਨੂੰ ਕਲੋਵਿਸ ਪੁਲਸ ਵਿਭਾਗ ਨਾਲ (559) 324-2800 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Canada ਨੇ Work Permit ਸਬੰਧੀ ਬਦਲੇ ਨਿਯਮ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
NEXT STORY